ਸਮੁੰਦਰ 'ਚ ਡੁੱਬਣ ਕਾਰਨ ਭਾਰਤੀ ਖਿਡਾਰਨ ਦੀ ਮੌਤ

ਖ਼ਬਰਾਂ, ਖੇਡਾਂ

ਗੈਰ-ਮਾਨਤਾ ਪ੍ਰਾਪਤ ਪੈਸੇਫਿਕ ਸਕੂਲੀ ਖੇਡਾਂ ਵਿਚ ਹਿੱਸਾ ਲੈਣ ਲਈ ਆਸਟ੍ਰੇਲੀਆ ਗਈ ਦਿੱਲੀ ਦੀ ਇਕ 15 ਸਾਲਾ ਮਹਿਲਾ ਫੁਟਬਾਲਰ ਦੀ ਐਡੀਲੇਡ ਵਿਖੇ ਗਲੇਨੇਗ ਦੇ ਸਮੁੰਦਰੀ ਕੰਢੇ 'ਤੇ ਡੁੱਬਣ ਨਾਲ ਮੌਤ ਹੋ ਗਈ। ਭਾਰਤੀ ਸਕੂਲ ਖੇਡ ਐਸੋਸੀਏਸ਼ਨ ਦੇ ਇਕ ਚੋਟੀ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਤੀਸ਼ਾ ਨਾਮੀ ਉਕਤ ਖਿਡਾਰਨ ਉਨ੍ਹਾਂ 5 ਭਾਰਤੀ ਫੁਟਬਾਲਰਾਂ ਵਿਚ ਸ਼ਾਮਿਲ ਸੀ ਜੋ ਐਤਵਾਰ ਤੇਜ਼ ਲਹਿਰਾਂ 'ਚ ਰੁੜ੍ਹ ਗਈਆਂ ਸਨ। ਉਕਤ ਖਿਡਾਰਨਾਂ ਸਮੁੰਦਰ ਦੇ ਕੰਢੇ 'ਤੇ ਘੁੰਮਣ ਲਈ ਗਈਆਂ ਸਨ।

ਇਹਨਾਂ ਵਿਚੋਂ ਪੰਜ ਲੜਕੀਆਂ ਪਾਣੀ ਵਿੱਚ ਚਲੀਆਂ ਗਈਆਂ ਅਤੇ ਸੈਲਫੀ ਲੈਣ ਲੱਗੀਆਂ। ਇਸ ਦੌਰਾਨ ਉਹ ਪਿੱਛੇ ਤੋਂ ਆ ਰਹੀ ਸਮੁੰਦਰ ਦੀ ਤੇਜ ਲਹਿਰ ਨੂੰ ਨਹੀਂ ਵੇਖ ਸਕੀ ਅਤੇ ਸਾਰੀਆਂ ਰੁੜ ਗਈਆਂ। ਇਹਨਾਂ ਵਿਚੋਂ ਚਾਰ ਨੂੰ ਉੱਥੇ ਮੌਜੂਦ ਜੀਵਨ ਰੱਖਿਅਕ ਦਲ, 40 ਭਾਰਤੀ ਖਿਡਾਰੀਆਂ ਅਤੇ ਕੋਚ ਨੇ ਬਚਾ ਲਿਆ। ਇਸਦੇ ਬਾਅਦ ਇਨ੍ਹਾਂ ਚਾਰਾਂ ਨੂੰ ਹੈਲੀਕਾਪਟਰ ਤੋਂ ਨਾਲ ਦੇ ਹਸਪਤਾਲ ਵਿੱਚ ਲੈ ਜਾਇਆ ਗਿਆ।