ਸਰਦਾਰ ਟੀਮ ਤੋਂ ਬਾਹਰ, ਰੁਪਿੰਦਰ ਲਾਕੜਾ ਦੀ ਵਾਪਸੀ

ਖ਼ਬਰਾਂ, ਖੇਡਾਂ

ਨਵੀਂ ਦਿੱਲੀ, 17 ਨਵੰਬਰ: ਤਜ਼ਰਬੇਕਾਰ ਮਿਡ-ਫ਼ੀਲਡਰ ਸਰਦਾਰ ਸਿੰਘ ਨੂੰ ਅਗਲੇ ਮਹੀਨੇ ਭੁਵਨੇਸ਼ਵਰ 'ਚ ਹੋਣ ਵਾਲੀ ਹਾਕੀ ਵਿਸ਼ਵ ਲੀਗ ਫ਼ਾਈਨਲ ਲਈ ਭਾਰਤ ਦੀ 18 ਮੈਂਬਰੀ ਟੀਮ ਤੋਂ ਅੱਜ ਬਾਹਰ ਕਰ ਦਿਤਾ ਗਿਆ, ਜਦੋਂ ਕਿ ਰੁਪਿੰਦਰ ਪਾਲ ਸਿੰਘ ਅਤੇ ਬੀਰੇਂਦਰ ਕਾਲੜਾ ਨੇ ਫਿੱਟ ਹੋ ਕੇ ਟੀਮ 'ਚ ਵਾਪਸੀ ਕੀਤੀ ਹੈ।ਇਸ ਸਾਲ ਖੇਡ ਰਤਨ ਪੁਰਸਕਾਰ ਪ੍ਰਾਪਤ ਕਰਨ ਵਾਲੇ ਸਰਦਾਰ ਨੂੰ ਬਾਹਰ ਕਰ ਦਿਤਾ ਜਾਣਾ ਹੈਰਾਨੀਜਨਕ ਰਿਹਾ, ਜੋ ਢਾਕਾ 'ਚ ਪਿਛਲੇ ਮਹੀਨੇ ਏਸ਼ੀਆ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਸੀ। ਇਸ ਨੂੰ ਸਾਬਕਾ ਕਪਤਾਨ ਦੇ ਸੁਨਹਿਰੇ ਕੈਰੀਅਰ ਦੇ ਅੰਤ ਵਾਂਗ ਦੇਖਿਆ ਜਾ ਰਿਹਾ ਹੈ।