ਨਿਊਯਾਰਕ,
29 ਅਗੱਸਤ: ਦੁਨੀਆਂ ਦੀ ਸਾਬਕਾ ਨੰਬਰ ਇਕ ਖਿਡਾਰਨ ਮਾਰੀਆ ਸ਼ਾਰਾਪੋਵਾ ਨੇ ਡੋਪਿੰਗ ਕਾਰਨ
15 ਮਹੀਨਿਆਂ ਦੀ ਪਾਬੰਦੀ ਤੋਂ ਬਾਅਦ ਗ੍ਰੈਂਡਸਲੈਮ 'ਚ ਸ਼ਾਨਦਾਰ ਵਾਪਸੀ ਕਰਦੇ ਹੋਏ ਅਮਰੀਕੀ
ਓਪਨ ਦੇ ਦੂਜੇ ਦੌਰ 'ਚ ਦੂਜਾ ਦਰਜਾ ਪ੍ਰਾਪਤ ਸਿਮੋਨਾ ਹਾਲੇਪ ਨੂੰ ਹਰਾਇਆ। ਸ਼ਾਰਾਪੋਵਾ ਨੇ
ਹਾਲੇਪ ਨੂੰ 6-4, 4-6, 6-3 ਨਾਲ ਹਰਾਇਆ।
ਸ਼ਾਰਾਪੋਵਾ ਨੂੰ ਪਿਛਲੇ ਸਾਲ
ਆਸਟ੍ਰੇਲੀਆਈ ਓਪਨ ਦੌਰਾਨ ਪਾਬੰਦੀਸ਼ੁਦਾ ਪਦਾਰਥ ਦੇ ਸੇਵਨ ਦਾ ਦੋਸ਼ੀ ਪਾਇਆ ਗਿਆ ਸੀ। ਪਿਛਲੇ
ਸਾਲ ਆਸਟ੍ਰੇਲੀਅਨ ਓਪਨ ਦੇ ਕੁਆਰਟਰ ਫ਼ਾਈਨਲ 'ਚ ਸੇਰੇਨਾ ਵਿਲੀਅਮਜ਼ ਤੋਂ ਹਾਰਨ ਤੋਂ ਬਾਅਦ
ਉਸ ਦਾ ਇਹ ਪਹਿਲਾ ਗ੍ਰੈਂਡਸਲੈਮ ਮੈਚ ਸੀ।
ਹੁਣ ਉਸ ਦਾ ਸਾਹਮਣਾ ਹੰਗਰੀ ਦੀ ਟੀਮੀਆ
ਬਾਬੋਸ ਨਾਲ ਹੋਵੇਗਾ। ਹੋਰਨਾਂ ਮੁਕਾਬਲਿਆਂ 'ਚ ਵਿੰਬਲਡਨ ਚੈਂਪੀਅਨ ਸਪੇਨ ਦੀ ਗਰਬਾਈਨ
ਮੁਗੁਰੂਜ਼ਾ ਨੇ ਅਮਰੀਕਾ ਦੀ ਵਾਰਵਰਾ ਲੇਪਚੇਂਕੋ ਨੂੰ 6-0, 6-3 ਨਾਲ ਹਰਾਇਆ। ਜਦਕਿ
ਬ੍ਰਿਟੇਨ ਦੀ ਸੱਤਵਾਂ ਦਰਜਾ ਪ੍ਰਾਪਤ ਜੋਹਾਨਾ ਕੋਂਟਾ ਨੂੰ ਸਰਬੀਆ ਦੀ 78ਵੀਂ ਰੈਂਕਿੰਗ
ਵਾਲੀ ਅਲੈਕਜ਼ੈਂਡਰ ਕਰੂਨਿਚ ਨੇ 4-6, 6-3, 6-4 ਨਾਲ ਹਰਾਇਆ। ਕ੍ਰੋਏਸ਼ੀਆ ਦੀ ਪੰਜਵਾਂ
ਦਰਜਾ ਪ੍ਰਾਪਤ ਮਾਰਿਨ ਸਿਲਿਚ ਨੇ ਅਮਰੀਕਾ ਦੀ ਟੇਨਿਸ ਸੈਂਡਗ੍ਰੇਨ ਨੂੰ 6-4, 6-3, 3-6,
6-3 ਨਾਲ ਹਰਾਇਆ। 7 ਵਾਰ ਦੀ ਗ੍ਰੈਂਡਸਲੈਮ ਚੈਂਪੀਅਨ ਵੀਨਸ ਵਿਲੀਅਮਸਨ ਨੇ ਸਲੋਵਾਕੀਆ ਦੀ
135ਵੀਂ ਰੈਂਕਿੰਗ ਵਾਲੀ ਵਿਕਟੋਰੀਆ ਕੁਜਮੋਵਾ ਨੂੰ 6-3, 3-6, 6-2 ਨਾਲ ਹਰਾਇਆ।
(ਪੀਟੀਆਈ)