ਸ੍ਰੀਲੰਕਾ ਨੂੰ ਹਰਾ ਕੇ ਭਾਰਤੀ ਟੀਮ ਦੂਜੇ ਸਥਾਨ 'ਤੇ

ਖ਼ਬਰਾਂ, ਖੇਡਾਂ

ਨਵੀਂ ਦਿੱਲੀ, 25 ਦਸੰਬਰ: ਸ੍ਰੀਲੰਕਾ ਵਿਰੁਧ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਟੀ20 ਲੜੀ ਦੇ ਆਖ਼ਰੀ ਮੁਕਾਬਲੇ 'ਚ 5 ਵਿਕਟਾਂ ਨਾਲ ਮਿਲੀ ਜਿੱਤ ਨਾਲ ਭਾਰਤੀ ਟੀਮ ਆਈ.ਸੀ.ਸੀ. ਟੀ20 ਰੈਂਕਿੰਗ 'ਚ ਦੂਜੇ ਸਥਾਨ 'ਤੇ ਪਹੁੰਚ ਗਈ ਹੈ। ਵਾਨਖੇੜੇ 'ਚ ਜਿੱਤ ਨਾਲ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਟੀ-20 ਲੜੀ 'ਤੇ 3-0 ਨਾਲ ਕਬਜ਼ਾ ਕਰ ਲਿਆ, ਜਦੋਂ ਕਿ ਭਾਰਤ ਦੌਰੇ 'ਤੇ ਆਈ ਸ੍ਰੀਲੰਕਾ ਇਕ ਵੀ ਲੜੀ ਜਿੱਤਣ 'ਚ ਅਸਫ਼ਲ ਰਹੀ।  ਇਸ ਦੇ ਨਾਲ ਭਾਰਤ ਨੇ ਸਾਲ 2017 'ਚ 37ਵੀਂ ਜਿੱਤ ਦਰਜ ਕੀਤੀ ਹੈ। ਲੜੀ ਦੀ ਗੱਲ ਕਰੀਏ ਤਾਂ ਭਾਰਤ ਨੇ ਇਸ ਸਾਲ 14ਵੀਂ ਲੜੀ 'ਤੇ ਕਬਜ਼ਾ ਕੀਤਾ ਹੈ। ਸ੍ਰੀਲੰਕਾ ਨੂੰ ਬੁਰੀ ਤਰ੍ਹਾਂ ਹਰਾਉਣ ਤੋਂ ਬਾਅਦ ਭਾਰਤ ਨੇ ਆਈ.ਸੀ.ਸੀ. 'ਚ 2 ਅੰਕਾਂ ਦਾ ਫ਼ਾਇਦਾ ਮਿਲਿਆ ਹੈ। ਭਾਰਤੀ ਟੀਮ ਦੇ 119 ਤੋਂ ਵਧ ਕੇ 121 ਅੰਕ ਹੋ ਗਏ ਹਨ। ਹੁਣ ਉਸ ਤੋਂ ਅੱਗੇ ਸਿਰਫ਼ ਪਾਕਿਸਤਾਨ ਹੈ, ਜਿਸ ਦੇ 124 ਅੰਕ ਹਨ।