T-20 : ਭਾਰਤ ਨੇ ਸ਼੍ਰੀਲੰਕਾ ਨੂੰ ਹਰਾ 3-0 ਨਾਲ ਸੀਰੀਜ਼ 'ਤੇ ਕੀਤਾ ਕਬਜ਼ਾ

ਖ਼ਬਰਾਂ, ਖੇਡਾਂ

ਕਪਤਾਨ ਰੋਹਿਤ ਸ਼ਰਮਾ ਦੇ ਰਿਕਾਰਡ ਸੈਂਕੜੇ ਨਾਲ ਸੀਰੀਜ਼ ਆਪਣੇ ਨਾਂ ਕਰ ਚੁੱਕੀ ਭਾਰਤੀ ਟੀਮ ਸ਼੍ਰੀਲੰਕਾ ਖਿਲਾਫ ਐਤਵਾਰ ਨੂੰ ਇੱਥੇ ਵਾਨਖੇਡੇ ਸਟੇਡੀਅਮ 'ਚ ਹੋਣ ਵਾਲੇ ਤੀਜੇ ਅਤੇ ਆਖਰੀ ਟੀ-20 ਕੌਮਾਂਤਰੀ ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਸ਼੍ਰੀਲੰਕਾ ਖਿਲਾਫ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਸ਼੍ਰੀਲੰਕਾ ਟੀਮ ਵਲੋਂ ਦਿੱਤੇ ਗਏ 136 ਦੌੜਾਂ ਦੇ ਆਸਾਨ ਟੀਚਾ ਨੂੰ ਆਸਾਨੀ ਨਾਲ ਹੀ ਹਾਸਲ ਕਰ ਕੇ ਭਾਰਤ ਨੇ ਟੀ-20 ਸੀਰੀਜ਼ 'ਤੇ 3-0 ਨਾਲ ਕਬਜ਼ਾ ਕੀਤਾ।

ਸ਼੍ਰੀਲੰਕਾ ਵਲੋਂ ਬੱਲੇਬਾਜ਼ੀ ਕਰਦੇ ਹੋਏ ਅਸੀਲਾ ਗੁਣਰਾਤਰੇ ਨੇ 36 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਟੀਮ ਦੇ ਕਪਤਾਨ ਥਿਸਾਰਾ ਪਰੇਰਾ ਨੇ 11 ਦੌੜਾਂ ਹੀ ਬਣਾਈਆਂ। ਜਦਕਿ ਦਾਸੁਨ ਸ਼ੰਕਰ ਨੇ ਨਾਬਾਦ ਰਹਿੰਦੇ ਹੋਏ 29 ਅਤੇ ਉਸ ਦਾ ਸਾਥ ਦੇ ਰਹੇ ਅਕੀਲਾ ਦਨੰਜਯ ਨੇ ਨਾਬਾਦ ਰਹਿੰਦੇ ਹੋਏ 11 ਦੌੜਾਂ ਬਣਾਈਆਂ।

ਭਾਰਤੀ ਟੀਮ ਵਲੋਂ ਗੇਂਦਬਾਜ਼ੀ ਕਰਦਿਆਂ ਯਾਦਵ ਅਨੰਦਕਟ ਅਤੇ ਹਾਰਦਿਕ ਪੰਡਯਾ ਨੇ 2-2 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਵਸ਼ਿੰਗਟਨ ਸੁੰਦਰ, ਮੁਹੰਮਦ ਸਿਰਾਜ ਅਤੇ ਕੁਲਦੀਪ ਯਾਦਵ ਨੇ 1-1 ਵਿਕਟ ਹਾਸਲ ਕੀਤੀ।
ਭਾਰਤੀ ਟੀਮ ਵਲੋਂ ਨੂੰ ਹਾਸਲ ਕਰਨ ਲਈ ਬੱਲੇਬਾਜ਼ੀ ਕਰਨ ਆਏ ਕਪਤਾਨ ਰੋਹਿਤ ਸ਼ਰਮਾ ਨੇ ਆਪਣੀ ਪਾਰੀ 'ਚ 27 ਦੌੜਾਂ ਬਣਾਈਆਂ। ਇਸ ਇਸ ਤੋਂ ਇਲਾਵਾ ਭਾਰਤੀ ਟੀਮ ਦੇ ਆਲਰਾਊਂਰ ਹਾਰਦਿਕ ਪੰਡਯਾ ਨੇ 32 ਦੌੜਾਂ ਅਤੇ ਸਰੀਅਸ ਅਇਰੇ ਨੇ 30 ਦੌੜਾਂ ਦਾ ਯੋਗਦਾਨ ਦਿੱਤਾ।