...ਤਾਂ ਇਸ ਵਜ੍ਹਾ ਕਰਕੇ ਰੈਨਾ-ਯੁਵਰਾਜ ਨੂੰ ਟੀਮ 'ਚ ਨਹੀਂ ਮਿਲੀ ਜਗ੍ਹਾ

ਖ਼ਬਰਾਂ, ਖੇਡਾਂ

 ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਗੁਜ਼ਰੇ ਸ਼ਨੀਵਾਰ ਨੂੰ ਦੱਖਣੀ ਅਫਰੀਕਾ ਦੌਰੇ ਉੱਤੇ ਜਾਣ ਵਾਲੀ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਹੈ । ਇਸ 17 ਮੈਂਬਰੀ ਟੀਮ ਵਿੱਚ ਇੱਕ ਨਵੇਂ ਖਿਡਾਰੀ ਸ਼ਾਰਦੁਲ ਠਾਕੁਰ ਨੂੰ ਜਗ੍ਹਾ ਮਿਲੀ ਹੈ, ਜਦੋਂਕਿ ਸ਼੍ਰੀਲੰਕਾ ਦੇ ਖਿਲਾਫ ਚੰਗਾ ਪ੍ਰਦਰਸ਼ਨ ਕਰਨ ਵਾਲੇ ਕੇ.ਐੱਲ. ਰਾਹੁਲ ਨੂੰ ਬਾਹਰ ਰੱਖਿਆ ਗਿਆ ਹੈ ।  

ਸ਼ਾਰਦੁਲ ਠਾਕੁਰ ਦੇ ਨਾਲ-ਨਾਲ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਵੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ । ਜਦਕਿ, ਸੱਟ ਦੇ ਕਾਰਨ ਸ਼੍ਰੀਲੰਕਾ ਦੇ ਖਿਲਾਫ ਵਨ-ਡੇ ਸੀਰੀਜ਼ ਵਿੱਚ ਨਹੀਂ ਖੇਡ ਸਕਣ ਵਾਲੇ ਬੱਲੇਬਾਜ਼ ਕੇਦਾਰ ਜਾਧਵ ਦੀ ਵੀ ਟੀਮ ਵਿੱਚ ਵਾਪਸੀ ਹੋਈ ਹੈ । ਜਦਕਿ ਹਾਲ ਵਿੱਚ ਯੋ-ਯੋ ਟੈਸਟ ਪਾਸ ਕਰਨ ਵਾਲੇ ਟੀਮ ਆਲਰਾਉਂਡਰ ਯੁਵਰਾਜ ਸਿੰਘ ਅਤੇ ਬੱਲੇਬਾਜ਼ ਸੁਰੇਸ਼ ਰੈਨਾ ਨੂੰ ਟੀਮ ਇੰਡੀਆ ਦੀ 17 ਮੈਂਬਰੀ ਟੀਮ ਵਿੱਚ ਜਗ੍ਹਾ ਨਹੀਂ ਦਿੱਤੀ ਗਈ । ਇਹ ਦੋਵੇਂ ਖਿਡਾਰੀ ਕਾਫ਼ੀ ਦਿਨਾਂ ਤੋਂ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਸਨ । ਯੋ-ਯੋ ਟੈਸਟ ਪਾਸ ਕਰਨ ਦੇ ਬਾਅਦ ਇਨ੍ਹਾਂ ਦੋਹਾਂ ਖਿਡਾਰੀਆਂ ਨੂੰ ਉਮੀਦ ਸੀ ਦੀ ਅਫਰੀਕੀ ਦੌਰੇ ਉੱਤੇ ਇਨ੍ਹਾਂ ਨੂੰ ਮੌਕਾ ਮਿਲ ਸਕਦਾ ਹੈ, ਪਰ ਉਨ੍ਹਾਂ ਦੀਆਂ ਉਮੀਦਾਂ ਉੱਤੇ ਪਾਣੀ ਫਿਰ ਗਿਆ । 

ਇਸ ਵਿਚਾਲੇ ਮੁੱਖ ਚੋਣਕਰਤਾ ਐੱਮ.ਐੱਸ.ਕੇ. ਪ੍ਰਸਾਦ ਨੇ ਰੈਨਾ ਅਤੇ ਯੁਵਰਾਜ ਸਿੰਘ ਦੀ ਦੱਖਣੀ ਅਫਰੀਕੀ ਦੌਰੇ ਲਈ ਚੋਣ ਨਾ ਹੋਣ ਦੇ ਕਾਰਨ ਦਾ ਖੁਲ੍ਹਾਸਾ ਕੀਤਾ ਹੈ । ਉਨ੍ਹਾਂ ਨੇ ਕਿਹਾ ਹੈ ਕਿ ਯੁਵਰਾਜ ਸਿੰਘ ਅਤੇ ਰੈਨਾ ਦੋਨਾਂ ਨੇ ਯੋ-ਯੋ ਟੈਸਟ ਕਰਨ ਵਿੱਚ ਕਾਫ਼ੀ ਸਮਾਂ ਲਗਾਇਆ । ਹਾਲ ਤੱਕ ਇਹ ਦੋਵੇ ਖਿਡਾਰੀ ਟੈਸਟ ਪਾਸ ਕਰਨ ਵਿੱਚ ਅਸਫਲ ਰਹੇ ਸਨ । ਹਾਲਾਂਕਿ, ਇਹ ਖੁਸ਼ੀ ਦੀ ਗੱਲ ਹੈ ਕਿ ਦੋਵੇਂ ਖਿਡਾਰੀ ਹੁਣ ਯੋ-ਯੋ ਟੈਸਟ ਪਾਸ ਕਰਨ ਵਿੱਚ ਸਫਲ ਰਹੇ ਅਤੇ ਛੇਤੀ ਹੀ ਉਨ੍ਹਾਂ ਦੋਨਾਂ ਕੋਲ ਚੰਗਾ ਮੈਚ ਖੇਡਣ ਦਾ ਮੌਕਾ ਹੋ ਸਕਦਾ ਹੈ । 

ਯੁਵਰਾਜ ਸਿੰਘ ਨੂੰ ਲੈ ਕੇ ਪ੍ਰਸਾਦ ਨੇ ਕਿਹਾ, ਯੁਵਰਾਜ ਸਿੰਘ ਦੇ ਨਾਲ ਕਾਫ਼ੀ ਸਮੇਂ ਤੋਂ ਫਿੱਟਨੈਸ ਦੀ ਸਮੱਸਿਆ ਚੱਲ ਰਹੀ ਹੈ । ਮੈਨੂੰ ਖੁਸ਼ੀ ਹੈ ਕਿ ਉਨ੍ਹਾਂ ਨੇ ਫਿੱਟਨੈਸ ਟੈਸਟ ਪਾਸ ਕਰ ਲਿਆ ਹੈ । ਉਨ੍ਹਾਂ ਨੇ ਕੁਝ ਸਮੇ ਤੋਂ ਕ੍ਰਿਕਟ ਨਹੀਂ ਖੇਡਿਆ ਹੈ । ਹੁਣ ਉਨ੍ਹਾਂ ਕੋਲ ਖੇਡਣ ਦਾ ਚੰਗਾ ਮੌਕਾ ਹੈ । ਅਸੀਂ ਛੇਤੀ ਹੀ ਉਨ੍ਹਾਂ ਨੂੰ ਯਕੀਨੀ ਤੌਰ 'ਤੇ ਖੇਡਦੇ ਵੇਖਣਾ ਚਾਹਾਂਗੇ ।

ਉਨ੍ਹਾਂ ਨੇ ਕਿਹਾ ਕਿ ਯੁਵਰਾਜ ਸਿੰਘ ਦੇ ਨਾਲ ਫਿੱਟਨੈਸ ਦੀ ਸਮੱਸਿਆ ਸੀ, ਜਦਕਿ ਰੈਨਾ ਬੱਲੇ ਨਾਲ ਦੌੜਾਂ ਬਣਾਉਣ ਵਿੱਚ ਅਸਫ਼ਲ ਰਹੇ । ਪ੍ਰਸਾਦ ਨੇ ਕਿਹਾ ਕਿ ਉਹ ਆਪਣੇ ਬੱਲੇ ਨਾਲ ਔਸਤ ਦਰ ਦੇ ਨਾਲ ਦੌੜਾਂ  ਬਣਾਉਣ ਵਿੱਚ ਅਸਫਲ ਰਹੇ । ਰੈਨਾ ਨੇ ਇਸ ਸਾਲ ਉੱਤਰ ਪ੍ਰਦੇਸ਼ ਲਈ ਰਣਜੀ ਖੇਡਿਆ ਹੈ । ਉਨ੍ਹਾਂ ਨੇ 12 ਪਾਰੀਆਂ ਵਿੱਚ ਸਿਰਫ 105 ਦੌੜਾਂ ਹੀ ਬਣਾਈਆਂ । ਉਨ੍ਹਾਂ ਦੀ ਔਸਤ ਦਰ 11.66 ਤੋਂ ਘੱਟ ਰਹੀ, ਜਦਕਿ ਉੱਚ ਸਕੋਰ 33 ਰਿਹਾ । ਇਸ ਲਈ ਉਨ੍ਹਾਂ ਨੂੰ ਕਲੇਮ ਕਰਨ ਦਾ ਕੋਈ ਮਤਲਬ ਨਹੀਂ ਬਣਦਾ ਕਿ ਉਨ੍ਹਾਂ ਨੂੰ ਟੀਮ ਵਿੱਚ ਕਿਉਂ ਨਹੀਂ ਸ਼ਾਮਿਲ ਕੀਤਾ ਗਿਆ ।