ਕੋਲੰਬੋ : ਸ੍ਰੀਲੰਕਾ ਵਿਚ ਖੇਡੀ ਜਾ ਰਹੀ ਤਿਕੋਣੀ ਲੜੀ ਦਾ ਪੰਜਵਾਂ ਮੈਚ ਭਾਰਤ ਤੇ ਮੇਜ਼ਬਾਨ ਟੀਮ ਵਿਚਕਾਰ ਖੇਡਿਆ ਗਿਆ। ਇਸ ਮੈਚ ਵਿਚ ਮਨੀਸ਼ ਪਾਂਡੇ (ਅਜੇਤੂ 42) ਤੇ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ (ਅਜੇਤੂ 39) ਵਿਚਾਲੇ 5ਵੀਂ ਵਿਕਟ ਲਈ ਹੋਈ 68 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਤਿਕੋਣੀ ਟੀ-20 ਲੜੀ ਨਿਦਹਾਸ ਟਰਾਫੀ ਦੇ ਮੀਂਹ ਪ੍ਰਭਾਵਿਤ ਮੈਚ ਵਿਚ ਸੋਮਵਾਰ ਨੂੰ ਮੇਜ਼ਬਾਨ ਸ੍ਰੀਲੰਕਾ ਨੂੰ 9 ਗੇਂਦਾਂ ਬਾਕੀ ਰਹਿੰਦਿਆਂ 6 ਵਿਕਟਾਂ ਨਾਲ ਹਰਾ ਕੇ ਅੰਕ ਸੂਚੀ ਵਿਚ ਚੋਟੀ ਦਾ ਸਥਾਨ ਹਾਸਲ ਕਰ ਲਿਆ।
ਸ੍ਰੀਲੰਕਾ ਵਲੋਂ ਮਿਲੇ 152 ਦੌੜਾਂ ਦੇ ਟੀਚੇ ਨੂੰ ਭਾਰਤ ਨੇ 4 ਵਿਕਟਾਂ 'ਤੇ 153 ਦੌੜਾਂ ਬਣਾ ਕੇ ਰੋਮਾਂਚਕ ਜਿੱਤ ਦਰਜ ਕਰ ਲਈ।