ਵਿਰਾਟ ਕੋਹਲੀ ਆਈ.ਪੀ.ਐੱਲ. ਦੇ ਇਤਿਹਾਸ ਵਿਚ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਉਨ੍ਹਾਂ ਦੀ ਮੌਜੂਦਾ ਟੀਮ ਰਾਇਲ ਚੈਲੇਂਜਰਸ ਬੈਂਗਲੁਰੂ ਨੇ ਉਨ੍ਹਾਂ ਨੂੰ 17 ਕਰੋੜ ਰੁਪਏ ਵਿਚ ਰਿਟੇਨ ਕੀਤਾ ਹੈ। ਆਈ.ਪੀ.ਐੱਲ. 2018 ਦੀ ਲਈ ਆਰ.ਸੀ.ਬੀ. ਨੇ ਕਪਤਾਨ ਕੋਹਲੀ ਨੂੰ ਟੀਮ ਵਿਚ ਬਰਕਰਾਰ ਰੱਖਣ ਦੀ ਕੋਈ ਕਸਰ ਨਹੀਂ ਛੱਡੀ। ਇਸਦੇ ਨਾਲ ਹੀ ਕੋਹਲੀ ਨੇ ਰਾਈਜਿੰਗ ਪੁਣੇ ਸੁਪਰਜਾਇੰਟਸ (ਆਰ.ਪੀ.ਐੱਸ.) ਵਲੋਂ 14.5 ਕਰੋੜ ਵਿਚ ਖਰੀਦੇ ਇੰਗਲੈਂਡ ਦੇ ਬੇਨ ਸਟੋਕਸ ਨੂੰ ਪਿੱਛੇ ਛੱਡ ਦਿੱਤਾ। ਵਿਰਾਟ ਕੋਹਲੀ ਨੂੰ 17 ਕਰੋੜ ਰੁਪਏ ਵਿਚ ਰਿਟੇਨ ਕੀਤਾ ਗਿਆ ਹੈ, ਜੋ ਵਾਸਤਵ ਵਿਚ ਉਨ੍ਹਾਂ ਦੀ ਲੀਗ ਫੀਸ ਹੈ।