ਕਾਰਡਿਫ, 3 ਸਤੰਬਰ:
ਨੌਜਵਾਨ ਬੇਨ ਵੁਡਨਬਰਨ ਦੇ ਸ਼ਾਨਦਾਰ ਕੌਮਾਂਤਰੀ ਡੈਬਿਊ ਦੀ ਬਦੌਲਤ ਵੇਲਸ ਨੇ ਇਥੇ ਆਸਟ੍ਰੀਆ
'ਤੇ 1-0 ਨਾਲ ਜਿੱਤ ਦਰਜ ਕਰ ਕੇ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ 'ਚ ਪ੍ਰਵੇਸ਼ ਕਰਨ ਦੀ
ਮੁਹਿੰਮ ਨੂੰ ਮਜ਼ਬੂਤੀ ਦਿਤੀ। ਲਿਵਰਪੂਲ ਦੇ 17 ਸਾਲਾਂ ਸਟ੍ਰਾਈਕਰ ਨੂੰ ਦੂਜੇ ਹਾਫ਼ 'ਚ
ਬਦਲਵੇਂ ਖਿਡਾਰੀ ਦੇ ਤੌਰ 'ਤੇ ਬੁਲਾਇਆ ਗਿਆ ਅਤੇ ਚਾਰ ਮਿੰਟਾਂ ਬਾਅਦ ਹੀ ਉਨ੍ਹਾਂ ਨੇ ਗੋਲ
ਕਰ ਦਿਤਾ। ਵੇਲਸ ਨੂੰ ਕੁਆਲੀਫਾਇੰਗ 'ਚ ਅਜੇ ਤਕ ਹਾਰ ਦਾ ਮੂੰਹ ਵੇਖਣਾ ਪਿਆ ਹੈ ਅਤੇ ਉਹ
ਗਰੁਪ ਡੀ 'ਚ ਚੋਟੀ 'ਤੇ ਚੱਲ ਰਹੀ ਸਿਰਬਿਆ (15) ਤੋਂ ਚਾਰ ਅੰਕ ਪਿੱਛੇ ਹੈ। ਸਿਰਬਿਆ ਨੇ
ਮੋਲਦੋਵਾ 'ਤੇ 3-0 ਨਾਲ ਜਿੱਤ ਦਰਜ ਕੀਤੀ, ਜਿਸ 'ਚ ਉਸ ਦੇ ਨਾਲ ਮਿਜਾਤ ਗਾਸਿਨੋਵਿਚ,
ਅਲੈਕਸਾਂਦਰ ਮਿਤਰੋਵਿਚ ਨੇ ਗੋਲ ਦਾਗੇ। ਵੇਲਸ ਹੁਣ ਆਇਰਲੈਂਡ ਗਣਰਾਜ (13) ਤੋਂ 2 ਅੰਕ
ਤੋਂ ਪਿਛੜ ਕੇ ਤੀਜੇ ਸਥਾਨ 'ਤੇ ਹੈ ਜਿਸ ਨੇ ਜਾਰਜੀਆ ਤੋਂ 1-1 ਨਾਲ ਡਰਾਅ ਖੇਡਿਆ। ਵੇਲਸ
1958 ਦੇ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਫ਼ਾਈਨਲਸ 'ਚ ਪਹੁੰਚਣ ਦੀ ਕੋਸ਼ਿਸ਼ 'ਚ ਹੈ। (ਏਐਫ਼ਪੀ)