ਨਵੀਂ ਦਿੱਲੀ: ਬੇਂਗਲੁਰੂ 'ਚ ਸਥਿੱਤ ਭਾਰਤੀ ਖੇਡ ਅਥਾਰਟੀ ਵਿੱਚ ਆਯੋਜਿਤ ਤਿੰਨ ਹਫ਼ਤੇ ਦੇ ਸ਼ਿਵਿਰ ਵਿੱਚ ਸਿੱਖਲਾਈ ਦੇ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਸੋਮਵਾਰ ਰਾਤ ਨੂੰ ਯੂਰਪ ਦੌਰੇ ਲਈ ਰਵਾਨਾ ਹੋਈ। ਅਗਲੇ ਮਹੀਨੇ ਜਾਪਾਨ ਵਿੱਚ ਹੋਣ ਵਾਲੇ ਏਸ਼ੀਆ ਕੱਪ ਤੋਂ ਪਹਿਲਾਂ 18 ਮੈਂਬਰੀ ਭਾਰਤੀ ਮਹਿਲਾ ਹਾਕੀ ਟੀਮ ਯੂਰੋਪ ਦੌਰੇ ਲਈ ਤਿਆਰ ਹੈ।