ਨਵੀਂ ਦਿੱਲੀ, 9 ਜਨਵਰੀ : ਕ੍ਰਿਕਟਰ ਯੂਸੁਫ਼ ਪਠਾਨ ਨੂੰ ਡੋਪ ਟੈਸਟ 'ਚ ਫੇਲ ਹੋਣ ਕਾਰਨ ਬੋਰਡ ਆਫ਼ ਕੰਟਰੋਲ ਫ਼ਾਰ ਕ੍ਰਿਕਟ ਇਨ ਇੰਡੀਆ (ਬੀ.ਸੀ.ਸੀ. ਆਈ.) ਨੇ 5 ਮਹੀਨੇ ਲਈ ਮੁਅੱਤਲ ਕਰ ਦਿਤਾ ਹੈ। ਬੀ.ਸੀ.ਸੀ.ਆਈ. ਮੁਤਾਬਕ ਇਹ ਪਾਬੰਦੀ 15 ਅਗੱਸਤ 2017 ਤੋਂ ਲਾਗੂ ਹੋਈ ਸੀ, ਜੋ 14 ਜਨਵਰੀ 2018 ਨੂੰ ਖ਼ਤਮ ਹੋ ਜਾਵੇਗੀ। ਮਤਲਬ ਆਈ.ਪੀ.ਐਲ. 2018 ਨੀਲਾਮੀ 'ਚ ਯੂਸੁਫ਼ ਉਪਲੱਬਧ ਰਹਿਣਗੇ। ਆਈ.ਪੀ.ਐਲ. ਲਈ ਨੀਲਾਮੀ 26-27 ਜਨਵਰੀ ਨੂੰ ਹੋਣੀ ਹੈ।