ਕਦੇ ਖੁਦ ਕੈਂਸਰ ਨਾਲ ਲੜ ਚੁੱਕੇ ਕ੍ਰਿਕਟਰ ਯੁਵਰਾਜ ਸਿੰਘ ਕੈਂਸਰ ਮਰੀਜ਼ ਦੀ ਮਦਦ ਲਈ ਆਪਣੇ ਫ਼ੈਸ਼ਨ ਬਰਾਂਡ ਯੂ ਵੀ ਕੈਨ ਨੂੰ ਲੈ ਕੇ ਆਏ ਹਨ। ਯੁਵਰਾਜ ਨੇ ਕਿਹਾ ਕਿ ਇਸ ਰਿਟੇਲ ਚੇਨ ਨਾਲ ਹੋਣ ਵਾਲੇ ਪ੍ਰਾਫਿਟ ਦੇ ਵੱਡੇ ਹਿੱਸੇ ਨੂੰ ਕੈਂਸਰ ਮਰੀਜ਼ ਦੀ ਮਦਦ ਵਿਚ ਲਗਾਵਾਂਗੇ। ਇਹ ਗੱਲਾਂ ਯੁਵਰਾਜ ਨੇ ਵੀਰਵਾਰ ਨੂੰ ਰਾਏਪੁਰ ਵਿਚ ਆਯੋਜਿਤ ਇਕ ਪ੍ਰੈਸ ਕਾਨਫਰੰਸ ਵਿਚ ਕਹੀ। ਯੁਵਰਾਜ ਇੱਥੇ ਆਪਣੇ ਰਿਟੇਲ ਚੇਨ ਦੇ ਆਉਟਲੇਟ ਦੇ ਉਦਘਾਟਨ ਵਿਚ ਆਏ ਸਨ।