ਬਾਲੀਵੁਡ ਐਕਟਰੈਸ ਅਨੁਸ਼ਕਾ ਸ਼ਰਮਾ ਅਤੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੇ ਵਿਆਹ ਦੀਆਂ ਖਬਰਾਂ ਪੂਰੇ ਮਹੀਨੇ ਸੁਰਖੀਆਂ 'ਚ ਰਹੀਆਂ। ਕ੍ਰਿਕਟ ਅਤੇ ਬਾਲੀਵੁਡ ਨਾਲ ਮਿਲਕੇ ਬਣੀ ਇਹ ਜੋੜੀ ਲੋਕਾਂ ਨੂੰ ਖੂਬ ਪਸੰਦ ਵੀ ਆ ਰਹੀ ਹੈ।
ਇਸ ਕਪਲ ਨੇ 11 ਦਸੰਬਰ ਨੂੰ ਚੁਪਚਪੀਤੇ ਇਟਲੀ ਵਿਚ ਵਿਆਹ ਕਰਨ ਦੇ ਬਾਅਦ ਦੋ ਗਰੈਂਡ ਰਿਸੈਪਸ਼ਨ ਰੱਖੇ। ਪਹਿਲਾ ਦਿੱਲੀ ਵਿਚ ਰੱਖਿਆ ਗਿਆ ਅਤੇ ਦੂਜਾ ਮੁੰਬਈ ਵਿਚ। ਮੁੰਬਈ ਵਿਚ ਹੋਏ ਰਿਸੈਪਸ਼ਨ ਵਿਚ ਬਾਲੀਵੁਡ ਅਤੇ ਖੇਡ ਜਗਤ ਦੇ ਸਿਤਾਰੇ ਮੰਨੋ ਜ਼ਮੀਨ 'ਤੇ ਉਤਰ ਆਏ। ਸਾਰਿਆਂ ਨੇ ਵਿਰਾਟ - ਅਨੁਸ਼ਕਾ ਨੂੰ ਮੁਬਾਰਕਬਾਦ ਦਿੱਤੀ।