ਲੰਦਨ, 11 ਜੂਨ: ਆਈ.ਸੀ.ਸੀ. ਚੈਂਪੀਅਨਜ਼ ਟ੍ਰਾਫ਼ੀ 2017 ਦੇ ਮੈਚ ਦਿਨੋਂ ਦਿਨ ਰੁਮਾਂਚਕ ਹੁੰਦੇ ਜਾ ਰਹੇ ਹਨ। ਜਿਥੇ ਗਰੁੱਪ ਏ ਵਿਚੋਂ ਸੈਮੀਫ਼ਾਈਨਲ ਵਿਚ ਪੁੱਜਣ ਵਾਲੀਆਂ ਟੀਮਾਂ ਤੈਅ ਹੋ ਗਈਆਂ ਹਨ ਉਥੇ ਗਰੁੱਪ ਬੀ ਦੀ ਤਸਵੀਰ ਹਾਲੇ ਸਾਫ਼ ਨਹੀਂ ਹੋਈ ਹੈ।
ਗਰੁੱਪ ਬੀ ਦੀਆਂ ਟੀਮਾਂ ਭਾਰਤ ਅਤੇ ਦਖਣੀ ਅਫ਼ਰੀਕਾ ਵਿਚ ਅੱਜ ਰੁਮਾਂਚਕ ਮੁਕਾਬਲਾ ਹੋਇਆ ਜਿਸ ਵਿਚ ਭਾਰਤ ਨੇ ਦਖਣੀ ਅਫ਼ਰੀਕਾ ਨੂੰ 8 ਵਿਕਟਾਂ ਨਾਲ ਮਾਤ ਦੇ ਕੇ ਸੈਮੀਫ਼ਾਈਨਲ ਵਿਚ ਅਪਣੀ ਥਾਂ ਪੱਕੀ ਕਰ ਲਈ ਹੈ। ਇਸ ਮੈਚ ਵਿਚ ਦਖਣੀ ਅਫ਼ਰੀਕਾ ਦੀ ਟੀਮ 44.3 ਓਵਰਾਂ ਵਿਚ 191 ਦੌੜਾਂ ਬਣਾ ਕੇ ਆਊਟ ਹੋ ਗਈ।
ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਅਤੇ ਇਸ ਦੌਰਾਨ ਭਾਰਤੀ ਖਿਡਾਰੀਆਂ ਨੇ ਵਧੀਆ ਗੇਂਦਬਾਜ਼ੀ ਅਤੇ ਫ਼ੀਲਡਿੰਗ ਦਾ ਮੁਜ਼ਾਹਰਾ ਕੀਤਾ। ਭਾਰਤ ਨੇ ਵਿਰੋਧੀ ਟੀਮ ਵਲੋਂ ਦਿਤੇ ਟੀਚੇ ਦਾ ਪਿੱਛਾ ਕਰਦਿਆਂ ਦੋ ਵਿਕਟਾਂ ਦੇ ਨੁਕਸਾਨ 'ਤੇ 192 ਦੌੜਾਂ ਨੂੰ 38 ਓਵਰਾਂ ਵਿਚ ਬਣਾ ਲਿਆ। ਭਾਰਤ ਦੇ ਸਲਾਮੀ ਬੱਲੇਬਾਜ਼ ਵਜੋਂ ਆਏ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਦੀ ਸ਼ੁਰੂਆਤ ਕੁੱਝ ਖ਼ਾਸ ਨਹੀਂ ਰਹੀ ਅਤੇ ਸ਼ਰਮਾ 23 ਦੌੜਾਂ ਬਣਾ ਕੇ ਆਊਟ ਹੋ ਗਏ।
ਇਸ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਨੇ ਸ਼ਿਖਰ ਧਵਨ ਨਾਲ ਚੰਗੀ ਸਾਂਝੇਦਾਰੀ ਨਿਭਾਈ। ਧਵਨ ਨੇ ਇਕੱਤੀਵੇਂ ਓਵਰ ਵਿਚ 78 ਦੌੜਾਂ 'ਤੇ ਕੈਚ ਆਊਟ ਹੋ ਗਏ ਜਿਸ ਵਿਚ 12 ਚੌਕੇ ਅਤੇ 1 ਛੱਕਾ ਵੀ ਸ਼ਾਮਲ ਹੈ। ਇਸ ਦੇ ਨਾਲ ਉਨ੍ਹਾਂ ਇਕ ਦਿਨਾਂ ਮੈਚਾਂ ਵਿਚ ਸੱਭ ਤੋਂ ਤੇਜ਼ ਫ਼ਿਫਟੀ (50 ਦੌੜਾਂ) ਬਣਾਉਣ ਦਾ ਰੀਕਾਰਡ ਵੀ ਸਿਰਜ ਦਿਤਾ ਜੋ ਉਨ੍ਹਾਂ 16 ਮੈਚਾਂ ਵਿਚ ਹਾਸਲ ਕੀਤਾ।
ਇਸ ਤੋਂ ਬਾਅਦ ਉਨ੍ਹਾਂ ਦੇ ਸਥਾਨ 'ਤੇ ਆਏ ਯੁਵਰਾਜ ਸਿੰਘ ਨੇ ਕਪਤਾਨ ਕੋਹਲੀ ਨਾਲ ਮਿਲ ਕੇ ਸਕੋਰ ਨੂੰ ਅੱਗੇ ਵਧਾਉਂਦਿਆਂ 192 ਦੌੜਾਂ ਬਣਾ ਕੇ ਦਖਣੀ ਅਫ਼ਰੀਕਾ ਨੂੰ ਮੁਕਾਬਲੇ 'ਚੋਂ ਬਾਹਰ ਕਰ ਦਿਤਾ। (ਪੀਟੀਆਈ)
ਭਾਰਤ ਹੋਇਆ ਸੈਮੀਫ਼ਾਈਨਲ 'ਚ ਦਾਖ਼ਲ
ਲੰਦਨ, 11 ਜੂਨ: ਆਈ.ਸੀ.ਸੀ. ਚੈਂਪੀਅਨਜ਼ ਟ੍ਰਾਫ਼ੀ 2017 ਦੇ ਮੈਚ ਦਿਨੋਂ ਦਿਨ ਰੁਮਾਂਚਕ ਹੁੰਦੇ ਜਾ ਰਹੇ ਹਨ। ਜਿਥੇ ਗਰੁੱਪ ਏ ਵਿਚੋਂ ਸੈਮੀਫ਼ਾਈਨਲ ਵਿਚ ਪੁੱਜਣ ਵਾਲੀਆਂ ਟੀਮਾਂ ਤੈਅ ਹੋ ਗਈਆਂ ਹਨ ਉਥੇ ਗਰੁੱਪ ਬੀ ਦੀ ਤਸਵੀਰ ਹਾਲੇ ਸਾਫ਼ ਨਹੀਂ ਹੋਈ ਹੈ।