ਮੈਡ੍ਰਿਡ, 5 ਜੁਲਾਈ : ਜੇਕਰ ਰੀਅਲ ਬੇਤਿਸ ਦੇ ਉਪ ਪ੍ਰਧਾਨ ਲੋਰੇਂਜੋ ਸੇਰਾ ਫੇਰਰ ਦਾ ਮੰਨੀ ਜਾਵੇ ਤਾਂ ਮਿਡਫੀਲਡਰ ਦਾਨੀ ਸੈਬੋਲੋਸ ਦੇ ਨਾਲ ਸਮਝੌਤਾ ਕੀਤਾ ਰੇਸ 'ਚ ਸਪੇਨ ਦੇ ਦਿੱਗਜ ਕਲੱਬ ਰੀਅਲ ਮੈਡ੍ਰਿਡ ਤੋਂ ਇਲਾਵਾ ਹੁਣ ਉਸ ਦਾ ਵਿਰੋਧੀ ਕਲੱਬ ਬਾਰਸੀਲੋਨਾ ਵੀ ਸ਼ਾਮਲ ਹੋ ਗਿਆ ਹੈ। ਈ.ਐਸ.ਪੀ.ਐਨ.ਐਫ਼.ਸੀ. ਨੇ ਫੇਰਰ ਦੇ ਹਵਾਲੇ ਤੋਂ ਲਿਖਿਆ ਹੈ ਕਿ ਬਾਰਸੀਲੋਨਾ ਨੇ ਵੀ ਮੇਰੇ ਤੋਂ ਦਾਨੀ ਦੇ ਬਾਰੇ 'ਚ ਪੁੱਛਿਆ ਸੀ। ਮੈਂ ਉਸ ਦੇ ਬਾਰੇ 'ਚ ਕਲੱਬ ਨੂੰ ਦਸਿਆ। ਤੁਸੀਂ ਸੋਚ ਸਕਦੇ ਹੋ ਕਿ ਹੋਵੇਗਾ। ਰੀਅਲ ਮੈਡ੍ਰਿਡ ਦਾਨੀ ਦੇ ਲਈ ਬੈਤਿਸ ਨੂੰ ਖਿਡਾਰੀ ਨੂੰ ਛੱਡਣ ਦੇ ਨਿਯਮ 'ਚ ਸ਼ਾਮਲ ਕੀਮਤ ਤੋਂ ਜ਼ਿਆਦਾ ਦੇਣ ਲਈ ਤਿਆਰ ਹੈ। ਫੇਰਰ ਨੇ ਕਿਹਾ ਕਿ ਦਾਨੀ ਨੂੰ ਲੈ ਕੇ ਸਾਨੂੰ ਰੀਅਲ ਮੈਡ੍ਰਿਡ ਦੇ ਨਾਲ ਕਿਸੇ ਤਰ੍ਹਾਂ ਦੀ ਬੈਠਕ ਨਹੀਂ ਕਰਨ ਵਾਲੇ ਹਨ।
ਫੇਰਰ ਦੇ ਮੁਤਾਬਕ ਅਸੀਂ ਉਸ ਨੂੰ ਪਿਆਰ ਕਰਦੇ ਹਾਂ ਅਤੇ ਉਸ ਦਾ ਮੁੱਲ ਸਮਝਦੇ ਹਾਂ। ਸਾਨੂੰ ਉਮੀਦ ਹੈ ਕਿ ਉਹ ਸਾਡੇ ਨਾਲ ਖੇਡਣਾ ਜਾਰੀ ਰੱਖਣਗੇ। ਉਹ ਵੀ ਸਿਰ ਇਕ ਸ਼ੈਸ਼ਨ ਲਈ ਨਹੀਂ ਜਦੋਂ ਕਿ ਜ਼ਿਆਦਾ ਸ਼ੈਸ਼ਨ ਲਈ। ਸਾਡੀ ਉਨ੍ਹਾਂ ਨਾਲ ਕਾਫ਼ੀ ਵਧੀਆ ਗੱਲ ਹੋਈ ਹੈ। ਬੇਤਿਸ ਦੇ ਨਾਲ 2014 'ਚ ਸੀਨੀਅਰ ਟੀਮ 'ਚ ਜਗ੍ਹਾ ਬਣਾਉਣ ਤੋਂ ਬਾਅਦ ਸੈਬਾਲੋਸ ਟੀਮ ਦੇ ਨਿਯਮਤ ਮੈਂਬਰ ਹੈ। (ਪੀ.ਟੀ.ਆਈ)
ਸੈਬਾਲੋਸ ਨਾਲ ਸਮਝੌਤਾ ਕਰਨ ਦੀ ਦੌੜ 'ਚ ਬਾਰਸੀਲੋਨਾ ਵੀ ਸ਼ਾਮਲ
ਮੈਡ੍ਰਿਡ, 5 ਜੁਲਾਈ : ਜੇਕਰ ਰੀਅਲ ਬੇਤਿਸ ਦੇ ਉਪ ਪ੍ਰਧਾਨ ਲੋਰੇਂਜੋ ਸੇਰਾ ਫੇਰਰ ਦਾ ਮੰਨੀ ਜਾਵੇ ਤਾਂ ਮਿਡਫੀਲਡਰ ਦਾਨੀ ਸੈਬੋਲੋਸ ਦੇ ਨਾਲ ਸਮਝੌਤਾ ਕੀਤਾ ਰੇਸ 'ਚ ਸਪੇਨ ਦੇ ਦਿੱਗਜ ਕਲੱਬ ਰੀਅਲ ਮੈਡ੍ਰਿਡ