Uttar Pradesh News: ਆਸ਼ਕ ਨਾਲ ਫਰਾਰ ਹੋਈ ਦਾਦੀ, ਨੂੰਹਾਂ ਦੇ ਗਹਿਣੇ ਤੇ ਨਕਦੀ ਵੀ ਲੈ ਗਈ ਨਾਲ
ਪ੍ਰਵਾਰ ਨੇ ਥਾਣੇ ਵਿਚ ਮਾਮਲਾ ਕਰਵਾਇਆ ਦਰਜ
Grandma ran away with her lover Jhansi Uttar Pradesh: ਉੱਤਰ ਪ੍ਰਦੇਸ਼ ਦੇ ਝਾਂਸੀ ਵਿਚ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਦਾਦੀ ਆਪਣੇ ਪ੍ਰੇਮੀ ਨਾਲ ਭੱਜ ਗਈ। ਔਰਤ ਦੇ ਪਤੀ ਨੇ ਇਹ ਦੋਸ਼ ਲਗਾਇਆ ਹੈ। ਦਾਦੀ ਦੀ ਉਮਰ 40 ਸਾਲ ਹੈ, ਜਦੋਂ ਕਿ ਉਸ ਦਾ ਬੁਆਏਫ੍ਰੈਂਡ ਸੱਤ ਸਾਲ ਛੋਟਾ ਹੈ। ਦੋਵੇਂ ਦੋ ਸਾਲਾਂ ਤੋਂ ਰਿਲੇਸ਼ਨਸ਼ਿਪ ਵਿਚ ਸਨ। 3 ਦਿਨ ਪਹਿਲਾਂ, ਦਾਦੀ ਬਾਜ਼ਾਰ ਜਾਣ ਦੇ ਬਹਾਨੇ ਘਰੋਂ ਨਿਕਲ ਗਈ ਅਤੇ ਆਪਣੇ ਪ੍ਰੇਮੀ ਨਾਲ ਭੱਜ ਗਈ।
ਦੋਸ਼ ਹੈ ਕਿ ਸੱਸ ਆਪਣੀਆਂ ਦੋ ਨੂੰਹਾਂ ਦੇ 40,000 ਰੁਪਏ ਨਕਦ ਅਤੇ ਗਹਿਣੇ ਲੈ ਕੇ ਫ਼ਰਾਰ ਹੋ ਗਈ। ਔਰਤ ਦੇ ਪਤੀ ਨੇ ਵੀਰਵਾਰ ਸ਼ਾਮ ਨੂੰ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਜਾਂਚ ਕਰ ਰਹੀ ਹੈ ਅਤੇ ਦੋਵਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪਤੀ ਨੇ ਕਿਹਾ, "ਦੋਵਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।"
ਮਾਮਲਾ ਮੌਰਾਨੀਪੁਰ ਥਾਣਾ ਖੇਤਰ ਦੇ ਸਯਵਾੜੀ ਪਿੰਡ ਦਾ ਹੈ। ਮੌਰਾਨੀਪੁਰ ਦੇ ਸਯਵਾੜੀ ਪਿੰਡ ਦੇ ਵਸਨੀਕ ਕਾਮਤਾ ਪ੍ਰਸਾਦ ਨੇ ਕਿਹਾ, "ਮੈਂ 25 ਸਾਲ ਪਹਿਲਾਂ ਸੁਖਵਤੀ ਨਾਲ ਵਿਆਹ ਕਰਵਾਇਆ ਸੀ। ਸਾਡੇ ਦੋ ਪੁੱਤਰ ਹਨ, ਜਿਨ੍ਹਾਂ ਦਾ ਵੀ ਵਿਆਹ ਹੋ ਚੁੱਕਾ ਹੈ। ਦੋਵਾਂ ਪੁੱਤਰਾਂ ਦਾ ਇੱਕ-ਇੱਕ ਬੱਚਾ ਹੈ। ਮੈਂ ਮਜ਼ਦੂਰੀ ਕਰਦਾ ਹਾਂ।"
ਲਗਭਗ ਦੋ ਸਾਲ ਪਹਿਲਾਂ, ਮੈਂ ਮੱਧ ਪ੍ਰਦੇਸ਼ ਦੇ ਭਿੰਡ ਵਿੱਚ ਇੱਕ ਇੱਟਾਂ ਦੇ ਭੱਠੇ 'ਤੇ ਗਿਆ ਸੀ, ਜਿੱਥੇ ਰਾਠ ਦਾ ਰਹਿਣ ਵਾਲਾ ਅਮਰ ਕੰਮ ਕਰਦਾ ਸੀ।
ਕੰਮ ਲਈ ਅਮਰ ਮੇਰੇ ਘਰ ਆਉਂਦਾ ਰਹਿੰਦਾ ਸੀ। ਉੱਥੇ ਉਹ ਮੇਰੀ ਪਤਨੀ ਨੂੰ ਮਿਲਿਆ। ਇਹ ਮੁਲਾਕਾਤ ਜਲਦੀ ਹੀ ਪਿਆਰ ਵਿੱਚ ਬਦਲ ਗਈ। ਉਨ੍ਹਾਂ ਨੇ ਆਪਣੇ ਫ਼ੋਨ ਨੰਬਰ ਸਾਂਝੇ ਕੀਤੇ ਅਤੇ ਗੱਲਾਂ ਕਰਨ ਲੱਗ ਪਏ। ਮੇਰੀ ਪਤਨੀ ਉਸ ਨਾਲ ਅਕਸਰ ਬਾਹਰ ਜਾਣ ਲੱਗ ਪਈ।