Uttar Pradesh Weather Update: ਯੂਪੀ ਵਿੱਚ 3 ਦਿਨਾਂ ਤੱਕ ਰਹੇਗੀ ਭਾਰੀ ਠੰਢ, 35 ਜ਼ਿਲ੍ਹਿਆਂ ਵਿੱਚ ਧੁੰਦ ਦਾ ਕਹਿਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਉੱਤਰ ਪ੍ਰਦੇਸ਼

Uttar Pradesh Weather Update: ਲੋਕ ਘਰਾਂ ਵਿਚ ਹੋਏ ਕੈਦ, 50 ਰੇਲਗੱਡੀਆਂ ਦੇਰੀ ਨਾਲ ਚੱਲ ਰਹੀਆਂ

Uttar Pradesh Weather Update News

ਉੱਤਰ ਪ੍ਰਦੇਸ਼ ਵਿਚ ਪਹਾੜਾਂ ਵਰਗੀ ਠੰਢ ਪੈ ਰਹੀ ਹੈ। ਇਸ ਤੋਂ ਅਜੇ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ, ਕਿਉਂਕਿ ਮੌਸਮ ਵਿਭਾਗ ਨੇ ਤਿੰਨ ਦਿਨਾਂ ਦੀ ਗੰਭੀਰ ਠੰਢ ਦੀ ਚੇਤਾਵਨੀ ਜਾਰੀ ਕੀਤੀ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਬੇਲੋੜੇ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ।

ਬਹੁਤ ਜ਼ਿਆਦਾ ਜ਼ਰੂਰੀ ਹੋਣ 'ਤੇ ਹੀ ਘਰ ਤੋਂ ਬਾਹਰ ਨਿਕਲਣ ਲਈ ਕਿਹਾ। ਅਗਲੇ ਦੋ ਦਿਨਾਂ ਵਿੱਚ ਤਾਪਮਾਨ ਵਿੱਚ 3 ਤੋਂ 5 ਡਿਗਰੀ ਤੱਕ ਗਿਰਾਵਟ ਆਉਣ ਦੀ ਉਮੀਦ ਹੈ, ਜਿਸ ਨਾਲ ਧੁੱਪ ਨਿਕਲਣਾ ਮੁਸ਼ਕਲ ਹੋ ਜਾਵੇਗਾ।

ਅੱਜ ਸਵੇਰ ਤੋਂ ਹੀ ਕਾਨਪੁਰ ਅਤੇ ਗੋਰਖਪੁਰ ਸਮੇਤ 35 ਜ਼ਿਲ੍ਹੇ ਸੰਘਣੀ ਧੁੰਦ ਵਿੱਚ ਘਿਰੇ ਹੋਏ ਹਨ। ਸੜਕਾਂ ਸੁੰਨਸਾਨ ਹਨ, ਦ੍ਰਿਸ਼ਟਤਾ 10 ਮੀਟਰ ਤੱਕ ਹੈ। ਗੋਰਖਪੁਰ, ਵਾਰਾਣਸੀ ਅਤੇ ਲਖਨਊ ਰੇਲਵੇ ਸਟੇਸ਼ਨਾਂ ਤੋਂ 50 ਤੋਂ ਵੱਧ ਰੇਲਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ।

ਧੁੰਦ ਨੇ ਉਡਾਣਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਦਸ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਹਨ। ਹਰਦੋਈ ਰਾਜ ਦਾ ਸਭ ਤੋਂ ਠੰਢਾ ਜ਼ਿਲ੍ਹਾ ਸੀ, ਜਿੱਥੇ ਘੱਟੋ-ਘੱਟ ਤਾਪਮਾਨ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅਲੀਗੜ੍ਹ 6.4 ਡਿਗਰੀ ਸੈਲਸੀਅਸ ਤਾਪਮਾਨ ਨਾਲ ਦੂਜੇ ਅਤੇ ਆਗਰਾ 6.9 ਡਿਗਰੀ ਸੈਲਸੀਅਸ ਤਾਪਮਾਨ ਨਾਲ ਤੀਜੇ ਸਥਾਨ 'ਤੇ ਰਿਹਾ।