ਰਨਵੇਅ ’ਤੇ ਜਾ ਰਹੇ ਜਹਾਜ਼ ਦਾ ਐਮਰਜੈਂਸੀ ਗੇਟ ਖੋਲ੍ਹਣ ਦੀ ਕੀਤੀ ਗਈ ਕੋਸ਼ਿਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਉੱਤਰ ਪ੍ਰਦੇਸ਼

ਕਰੂ ਮੈਂਬਰ ਨੇ ਯਾਤਰੀ ਸੁਰਜੀਤ ਸਿੰਘ ਨੂੰ ਜਹਾਜ਼ ਤੋਂ ਹੇਠਾਂ ਉਤਾਰਿਆ

An attempt was made to open the emergency gate of a plane on the runway

ਵਾਰਾਨਸੀ : ਵਾਰਾਨਸੀ ਦੇ ਲਾਲ ਬਹਾਦਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਵਾਰਾਨਸੀ ਤੋਂ ਮੁੰਬਈ ਜਾਣ ਲਈ ਰਨਵੇਅਅ ’ਤੇ ਜਾ ਰਹੇ ਜਹਾਜ਼ ਦਾ ਐਮਰਜੈਂਸੀ ਗੇਟ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਇਹ ਦੇਖ ਕੇ ਕਰੂ ਮੈਂਬਰ ਨੇ ਯਾਤਰੀ ਨੂੰ ਰੋਕਿਆ ਅਤੇ ਇਸ ਦੀ ਸੂਚਨਾ ਪਾਇਲਟ ਨੂੰ ਦਿੱਤੀ।

ਪਾਇਲਟ ਨੇ ਤੁਰੰਤ ਏਟੀਸੀ ਨਾਲ ਸੰਪਰਕ ਕਰਕੇ ਜਹਾਜ਼ ਨੂੰ ਵਾਪਸ  ਐਪਰਨ ਰਨਵੇਅ ’ਤੇ ਲਿਆਂਦਾ ਗਿਆ। ਐਪਰਨ ’ਤੇ ਆਉਣ ਤੋਂ ਬਾਅਦ ਦੋਵੇਂ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਕੇ ਸੁਰੱਖਿਆ ਕਰਮਚਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ। ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਅਤੇ ਇਸ ਤੋਂ ਬਾਅਦ ਜਹਾਜ਼ ਦੀ ਵੀ ਜਾਂਚ ਕੀਤੀ ਗਈ। ਇਸ ਤੋਂ ਬਾਅਦ ਉਡਾਣ ਲਗਭਗ ਘੰਟੇ ਦੀ ਦੇਰੀ ਮਗਰੋਂ ਉਡੀ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅਕਾਸਾ ਏਅਰਲਾਈਨ ਦਾ ਜਹਾਜ਼ ਕਿਊਪੀ 1498 ਮੁੰਬਈ ਤੋਂ ਸ਼ਾਮ 4 ਵਜੇ ਉਡਾਣ ਭਰਕੇ ਵਾਰਾਨਸੀ ਏਅਰਪੋਰਟ ’ਤੇ ਸ਼ਾਮੀਂ 6:20  ’ਤੇ ਪਹੁੰਚਿਆ ਸੀ। ਫਿਰ ਇਹੀ ਜਹਾਜ਼ ਕਿਊਪੀ 1497 ਬਣ ਕੇ ਵਾਰਾਨਸੀ ਤੋਂ ਮੁੰਬਈਦੇ ਲਈ ਸ਼ਾਮ 6 :45  ਵਜੇ ਉਡਾਣ ਭਰਨ ਦੇ ਲਈ ਐਪਰਨ ਤੋਂ ਰਨਵੇਅ ਵੱਲ ਜਾ ਰਿਹਾ ਸੀ।

ਜੌਨਪੁਰ ਦੇ ਗੌਰਾ ਬਾਦਸ਼ਾਹਪੁਰ ਨਿਵਾਸੀ ਯਾਤਰੀ ਸੁਰਜੀਤ ਸਿੰਘ ਵੱਲੋਂ ਜਹਾਜ਼ ਦਾ ਐਮਰਜੈਂਸੀ ਗੇਟ ਖੋਲ੍ਹਣ ਦਾ ਯਤਨ ਕੀਤਾ ਗਿਆ। ਕਰੂ ਮੈਂਬਰ ਨੇ ਤੁਰੰਤ ਇਸ ਦੀ ਸੂਚਨਾ ਪਾਇਲਟ ਨੂੰ ਦਿੱਤੀ ਅਤੇ ਪਾਇਲਟ ਨੇ ਏਟੀਸੀ ਨਾਲ ਸੰਪਰਕ ਕਰਕੇ ਜਹਾਜ਼ ਨੂੰ ਵਾਪਸ ਕੀਤਾ। ਇਸ ਦੌਰਾਨ ਜਹਾਜ਼ ’ਚ ਹਫੜਾ-ਦਫੜੀ ਮਚ ਗਈ।