Sambhal Road Accident: ਬੇਕਾਬੂ ਹੋ ਕੇ ਕੰਧ ਨਾਲ ਟਕਰਾਈ ਬਰਾਤੀਆਂ ਨਾਲ ਭਰੀ ਗੱਡੀ, ਲਾੜੇ ਸਮੇਤ 8 ਦੀ ਮੌਤ

ਏਜੰਸੀ

ਖ਼ਬਰਾਂ, ਉੱਤਰ ਪ੍ਰਦੇਸ਼

ਬੋਲੈਰੋ ਵਿੱਚ 12 ਤੋਂ ਵੱਧ ਲੋਕ ਸਨ ਜੋ ਬਰਾਤ ਲੈ ਕੇ ਜਾ ਰਹੇ ਸਨ।

Sambhal Road Accident

Sambhal Road Accident: ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਤੋਂ ਇੱਕ ਦਰਦਨਾਕ ਹਾਦਸੇ ਦੀ ਖ਼ਬਰ ਆਈ ਹੈ। ਪਿੰਡ ਜੂਨਾਵਈ ਵਿੱਚ ਸਥਿਤ ਜਨਤਾ ਇੰਟਰ ਕਾਲਜ ਦੇ ਨੇੜੇ ਇੱਕ ਤੇਜ਼ ਰਫ਼ਤਾਰ ਬੋਲੈਰੋ ਨੇ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਸੜਕ ਕਿਨਾਰੇ ਇੰਟਰ ਕਾਲਜ ਦੀ ਕੰਧ ਨਾਲ ਟਕਰਾ ਗਈ।

ਇਸ ਭਿਆਨਕ ਹਾਦਸੇ ਵਿੱਚ ਲਾੜਾ, ਇੱਕ ਔਰਤ ਅਤੇ ਦੋ ਮਾਸੂਮ ਬੱਚਿਆਂ ਸਮੇਤ 8 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਕਈ ਜ਼ਖ਼ਮੀ ਹੋ ਗਏ। ਬੋਲੈਰੋ ਵਿੱਚ 12 ਤੋਂ ਵੱਧ ਲੋਕ ਸਨ ਜੋ ਬਰਾਤ ਲੈ ਕੇ ਜਾ ਰਹੇ ਸਨ।

ਹਾਦਸੇ ਤੋਂ ਬਾਅਦ ਮੌਕੇ 'ਤੇ ਬਹੁਤ ਚੀਕ-ਚਿਹਾੜਾ ਮਚ ਗਿਆ। ਸਥਾਨਕ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਐਡੀਸ਼ਨਲ ਐਸਪੀ ਅਨੁਕ੍ਰਿਤੀ ਸ਼ਰਮਾ, ਸੀਓ ਅਤੇ ਥਾਣਾ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਅਤੇ ਐਂਬੂਲੈਂਸ ਦੀ ਮਦਦ ਨਾਲ ਨਜ਼ਦੀਕੀ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ।

ਸਥਾਨਕ ਲੋਕਾਂ ਅਨੁਸਾਰ ਬੋਲੈਰੋ ਦੀ ਰਫ਼ਤਾਰ ਬਹੁਤ ਤੇਜ਼ ਸੀ ਅਤੇ ਡਰਾਈਵਰ ਇਸ 'ਤੇ ਕਾਬੂ ਨਹੀਂ ਰੱਖ ਸਕਿਆ। ਇਸ ਕਾਰਨ ਕਾਰ ਸਿੱਧੀ ਕਾਲਜ ਦੀ ਕੰਧ ਨਾਲ ਟਕਰਾ ਗਈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਹਤ ਫ਼ੰਡ ਦੇਣ ਦਾ ਕੀਤਾ ਐਲਾਨ

"ਉੱਤਰ ਪ੍ਰਦੇਸ਼ ਦੇ ਸੰਭਲ ਵਿੱਚ ਇੱਕ ਹਾਦਸੇ ਵਿੱਚ ਹੋਏ ਜਾਨੀ ਨੁਕਸਾਨ ਤੋਂ ਬਹੁਤ ਦੁਖੀ ਹਾਂ। ਹਾਦਸੇ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲਿਆਂ ਪ੍ਰਤੀ ਸੰਵੇਦਨਾ। ਹਰੇਕ ਮ੍ਰਿਤਕ ਦੇ ਨੇੜਲੇ ਰਿਸ਼ਤੇਦਾਰ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਤੋਂ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ।"

(For more news apart from “Uttar Pradeshs sambhal accident groom among 8 killed news in Punjabi,” stay tuned to Rozana Spokesman.)