ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਤੋਂ ਬਾਅਦ 24 ਕਰੋੜ ਤੋਂ ਜ਼ਿਆਦਾ ਸ਼ਰਧਾਲੂ ਅਯੁੱਧਿਆ ਆ ਚੁੱਕੇ ਹਨ :ਯੋਗੀ ਅਦਿੱਤਿਆ ਨਾਥ
ਹਰ ਰੋਜ਼ ਲੱਖਾਂ ਸ਼ਰਧਾਲੂ ਆਉਂਦੇ ਹਨ ਰਾਮਲੱਲਾ ਦੇ ਦਰਸ਼ਨਾਂ ਲਈ
ਅਯੁੱਧਿਆ : ਅਯੁੱਧਿਆ ’ਚ ਰਾਮ ਮੰਦਿਰ ਬਣਨ ਤੋਂ ਬਾਅਦ ਹੁਣ ਕਾਸ਼ੀ ਅਤੇ ਮਥੁਰਾ ਵਿਵਾਦ ’ਤੇ ਗੱਲਬਾਤ ਹੋਣ ਲੱਗੀ ਹੈ। ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਸ਼ਨੀਵਾਰ ਨੂੰ ਇਸ ਨਾਲ ਜੁੜੇ ਇਕ ਸਵਾਲ ’ਤੇ ਸਾਫ਼-ਸਾਫ਼ ਕਿਹਾ ਕਿ ਅਸੀਂ ਸਾਰੀਆਂ ਥਾਵਾਂ ’ਤੇ ਪਹੁੰਚਾਂਗੇ। 2025 ਸੰਮੇਲਨ ’ਚ ਸ਼ਾਮਲ ਹੋਏ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਕਾਸ਼ੀ-ਮਥੁਰਾ ਵਿਵਾਦ ਨਾਲ ਜੁੜੇ ਸਵਾਲ ’ਤੇ ਕਿਹਾ ਕਿ ਸਾਰੀਆਂ ਥਾਵਾਂ ’ਤੇ ਪੁਹੰਚਾਂਗੇ ਅਤੇ ਪਹੁੰਚ ਚੁੱਕੇ ਹਾਂ। ਵਿਰਾਸਤ ’ਤੇ ਕਿਸੇ ਵੀ ਸਮਾਜ ਨੂੰ ਗੌਰਵ ਦੀ ਅਨੁਭੂਮੀ ਹੋਣੀ ਚਾਹੀਦੀ ਹੈ ਅਤੇ ਉਸੇ ਦਿਸ਼ਾ ’ਚ ਇਹ ਸਾਰੇ ਪ੍ਰੋਗਰਾਮ ਆਰੰਭ ਹੋਏ।
ਅਯੁੱਧਿਆ ਫ਼ੈਸਲੇ ’ਤੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਕਿਹਾ ਕਿ ਅਸੀਂ ਸੁਪਰੀਮ ਕੋਰਟ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਸਰਵਸੰਮਤੀ ਨਾਲ ਤੱਥ ਅਤੇ ਪ੍ਰਮਾਣਾਂ ਦੇ ਆਧਾਰ ’ਤੇ ਇਕ ਫ਼ੈਸਲਾ ਸੁਣਾਇਆ ਅਤੇ ਭਾਰਤ ਦੇ ਲੋਕਤੰਤਰ ਦੀ ਵਜ੍ਹਾ ਹੈ ਕਿ ਇਸ ਨੂੰ ਸਾਰਿਆਂ ਨੇ ਸਵੀਕਾਰ ਕੀਤਾ। ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ, ਵਿਵਾਦਤ ਢਾਂਚਾ ਹਟਾਉਣ ਦਾ ਦਿਨ ਹੈ। ਸ੍ਰੀ ਰਾਮਜਨਮ ਭੂਮੀ ’ਚ ਭਗਵਾਨ ਰਾਮ ਮੰਦਿਰ ਦੇ ਉਦਘਾਟਨ ਤੋਂ ਬਾਅਦ ਕਰੋੜਾਂ ਲੋਕ ਇਥੇ ਆਏ। ਉਨ੍ਹਾਂ ਅੱਗੇ ਕਿਹਾ ਕਿ ਮੂਰਤੀ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਤੋਂ ਬਾਅਦ 24 ਕਰੋੜ ਤੋਂ ਜ਼ਿਆਦਾ ਸ਼ਰਧਾਲੂ ਅਯੁੱਧਿਆ ਆ ਚੁੱਕੇ ਹਨ। ਤਿਉਹਾਰਾਂ ਦੇ ਦੌਰਾਨ ਉਥੇ ਸ਼ਰਧਾਲੂਆਂ ਦੀ ਗਿਣਤੀ 35-40 ਲੱਖ ਤੱਕ ਪਹੁੰਚਦੀ ਹੈ ਅਤੇ ਆਮ ਦਿਨਾਂ ’ਚ ਇਕ ਤੋਂ ਡੇਢ ਲੱਗ ਸ਼ਰਧਾਲੂ ਇਥੇ ਰਾਮਲੱਲਾ ਦੇ ਦਰਸ਼ਨਾਂ ਲਈ ਆਉਂਦੇ ਹਨ।