‘Vande Bharat’ ਭਾਰਤੀਆਂ ਵਲੋਂ ਭਾਰਤੀਆਂ ਲਈ ਬਣਾਈ ਗਈ ਟ੍ਰੇਨ : PM Modi

ਏਜੰਸੀ

ਖ਼ਬਰਾਂ, ਉੱਤਰ ਪ੍ਰਦੇਸ਼

ਵਾਰਾਣਸੀ ਤੋਂ ਚਾਰ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ 

PM Modi Flags off Four Vande Bharat Express Trains From Varanasi Latest News in Punjabi 

PM Modi Flags off Four Vande Bharat Express Trains From Varanasi Latest News in Punjabi ਵਾਰਾਣਸੀ : ਪ੍ਰਧਾਨ ਮੰਤਰੀ ਮੋਦੀ ਨੇ ਵਾਰਾਣਸੀ ਤੋਂ ਚਾਰ ਵੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਹੁਣ ਵਿਦੇਸ਼ੀ ਯਾਤਰੀ ਵੀ ਵੰਦੇ ਭਾਰਤ ਐਕਸਪ੍ਰੈਸ ਤੋਂ ਹੈਰਾਨ ਹਨ। ਵੰਦੇ ਭਾਰਤ ਇਕ ਅਜਿਹੀ ਟ੍ਰੇਨ ਹੈ ਜੋ ਭਾਰਤੀਆਂ ਲਈ, ਭਾਰਤੀਆਂ ਦੁਆਰਾ ਅਤੇ ਭਾਰਤੀਆਂ ਲਈ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਕੀ ਅਸੀਂ ਪਹਿਲਾਂ ਵੀ ਇਹ ਕਰ ਸਕਦੇ ਸੀ? ਪਹਿਲਾਂ ਇਹ ਸੱਭ ਵਿਦੇਸ਼ਾਂ ਵਿਚ ਹੁੰਦਾ ਸੀ। ਹੁਣ ਅਸੀਂ ਇਹ ਕਰ ਰਹੇ ਹਾਂ, ਇਹ ਸੱਭ ਇਥੇ ਬਣਾਇਆ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਅਪਣਾ ਭਾਸ਼ਣ "ਨਮਹ ਪਾਰਵਤੀ ਪਤਿਏ" ਨਾਲ ਸ਼ੁਰੂ ਕੀਤਾ ਅਤੇ ਲਗਭਗ 18 ਮਿੰਟ ਤਕ ਸੰਬੋਧਨ ਕੀਤਾ। ਉਨ੍ਹਾਂ ਵਲੋਂ ਉਦਘਾਟਨ ਕੀਤੀਆਂ ਗਈਆਂ ਟ੍ਰੇਨਾਂ ਵਾਰਾਣਸੀ ਤੇ ਖਜੂਰਾਹੋ, ਫ਼ਿਰੋਜ਼ਪੁਰ ਤੇ ਦਿੱਲੀ, ਏਰਨਾਕੁਲਮ ਤੇ ਬੰਗਲੁਰੂ, ਅਤੇ ਲਖਨਊ ਤੇ ਸਹਾਰਨਪੁਰ ਵਿਚਕਾਰ ਚੱਲਣਗੀਆਂ। ਇਹ ਅੱਠਵੀਂ ਵੰਦੇ ਭਾਰਤ ਟ੍ਰੇਨ ਹੈ ਜੋ ਵਾਰਾਣਸੀ ਨੂੰ ਮਿਲੀ ਹੈ। ਮੋਦੀ ਵਲੋਂ ਦਿਤੀ ਇਸ ਸੌਗਾਤ ਨਾਲ ਜਿੱਥੇ ਉਤਰ ਪ੍ਰਦੇਸ਼ ਤੇ ਵਾਰਾਣਸੀ ਦੇ ਲੋਕਾਂ ’ਚ ਖ਼ੁਸ਼ੀ ਦਾ ਮਾਹੌਲ ਹੈ, ਉਥੇ ਹੀ ਫ਼ਿਰੋਜ਼ਪੁਰ ਤੋਂ ਦਿੱਲੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਦੀ ਸ਼ੁਰੂਆਤ ਪੰਜਾਬ ਦੇ ਆਮ ਲੋਕਾਂ ਤੇ ਵਪਾਰੀਆਂ ਵਿਚ ਵੀ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਵਲੋਂ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਪ੍ਰਧਾਨ ਮੰਤਰੀ ਵਜੋਂ ਵਾਰਾਣਸੀ ਦੀ ਇਹ ਯਾਤਰਾ ਇਸ ਸਾਲ ਮੋਦੀ ਦੀ ਪੰਜਵੀਂ ਯਾਤਰਾ ਹੈ ਅਤੇ ਸੰਸਦ ਮੈਂਬਰ ਵਜੋਂ ਉਨ੍ਹਾਂ ਦੀ 53ਵੀਂ ਯਾਤਰਾ ਹੈ। ਪ੍ਰਧਾਨ ਮੰਤਰੀ ਸ਼ੁਕਰਵਾਰ ਸ਼ਾਮ 5 ਵਜੇ ਵਾਰਾਣਸੀ ਪਹੁੰਚੇ। ਉਨ੍ਹਾਂ ਹਵਾਈ ਅੱਡੇ ਤੋਂ ਬਨਾਰਸ ਰੇਲ ਇੰਜਣ ਫ਼ੈਕਟਰੀ (ਬਾਰੇਕਾ) ਗੈਸਟ ਹਾਊਸ ਤਕ ਸੜਕ ਰਾਹੀਂ ਯਾਤਰਾ ਕੀਤੀ। ਭਾਜਪਾ ਵਰਕਰਾਂ ਨੇ 27 ਕਿਲੋਮੀਟਰ ਦੇ ਰਸਤੇ 'ਤੇ ਵੱਖ-ਵੱਖ ਥਾਵਾਂ 'ਤੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ।

(For more news apart from PM Modi Flags off Four Vande Bharat Express Trains From Varanasi Latest News in Punjabi stay tuned to Rozana Spokesman.)