Uttar Pradesh Accident News: ਦੋ ਸਕੇ ਭਰਾਵਾਂ ਦਾ ਗੋਲੀਆਂ ਮਾਰ ਕੇ ਕਤਲ, ਛੋਟੇ ਭਰਾ ਦੇ ਵਿਆਹ ਦੇ ਕਾਰਡ ਵੰਡ ਕੇ ਆ ਰਹੇ ਸਨ ਵਾਪਸ
Uttar Pradesh Accident News: ਸ਼ਾਹਜਹਾਂ (55) ਅਤੇ ਜਹਾਂਗੀਰ (53) ਵਜੋਂ ਹੋਈ ਮ੍ਰਿਤਕਾਂ ਦੀ ਪਛਾਣ
Jaunpur Uttar Pradesh Accident News: ਉੱਤਰ ਪ੍ਰਦੇਸ਼ ਦੇ ਜੌਨਪੁਰ ਵਿੱਚ ਕੋਲਾ ਵਪਾਰੀ ਦੋ ਸਕੇ ਭਰਾਵਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸ਼ਨੀਵਾਰ ਰਾਤ 11:30 ਵਜੇ ਦੋਵੇਂ ਆਪਣੇ ਛੋਟੇ ਭਰਾ ਦੇ ਵਿਆਹ ਦੇ ਕਾਰਡ ਵੰਡ ਕੇ ਵਾਪਸ ਆ ਰਹੇ ਸਨ। ਬਦਮਾਸ਼ਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਤੋਂ 200 ਮੀਟਰ ਦੂਰ ਘੇਰ ਲਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਗੋਲੀ ਲੱਗਣ ਤੋਂ ਬਾਅਦ ਦੋਵੇਂ ਭਰਾ ਮੋਟਰਸਾਈਕਲ ਤੋਂ ਡਿੱਗ ਪਏ। ਆਵਾਜ਼ ਸੁਣ ਕੇ ਪਰਿਵਾਰ ਅਤੇ ਆਸ-ਪਾਸ ਦੇ ਲੋਕ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੂੰ ਦੇਖ ਕੇ ਅਪਰਾਧੀ ਭੱਜ ਗਏ। ਪਰਿਵਾਰ ਦੋਵਾਂ ਭਰਾਵਾਂ ਨੂੰ ਪ੍ਰਯਾਗਰਾਜ ਲੈ ਕੇ ਗਏ।
ਇੱਕ ਭਰਾ ਦੀ ਰਸਤੇ ਵਿੱਚ ਮੌਤ ਹੋ ਗਈ, ਜਦੋਂ ਕਿ ਦੂਜੇ ਦੀ ਹਸਪਤਾਲ ਵਿੱਚ ਮੌਤ ਹੋ ਗਈ। ਇਹ ਸਾਰੀ ਘਟਨਾ ਰਾਮਨਗਰ ਪਿੰਡ ਦੇ ਮਾਝੀਗਵਾਂ ਮੋੜ ਨੇੜੇ ਬੇਲਵਾਰ ਰੋਡ 'ਤੇ ਵਾਪਰੀ। ਦੋਹਰੇ ਕਤਲ ਦੀ ਸੂਚਨਾ ਮਿਲਣ 'ਤੇ ਐਸਪੀ ਡਾ. ਕੌਸਤੁਭ ਮੌਕੇ 'ਤੇ ਪਹੁੰਚੇ। ਫੋਰੈਂਸਿਕ ਟੀਮ ਨੇ ਵੀ ਮੌਕੇ ਤੋਂ ਸਬੂਤ ਇਕੱਠੇ ਕੀਤੇ। ਮ੍ਰਿਤਕਾਂ ਦੀ ਪਛਾਣ ਸ਼ਾਹਜਹਾਂ (55) ਅਤੇ ਉਸਦੇ ਛੋਟੇ ਭਰਾ ਜਹਾਂਗੀਰ (53) ਵਜੋਂ ਹੋਈ ਹੈ।
(For more news apart from 'Two brothers shot dead Jaunpur Uttar Pradesh News ' stay tuned to Rozana Spokesman)