Uttar Pradesh ਵਿਚ ਧੀ ਦੇ ਜਨਮ ਦਿਨ 'ਤੇ ਪਿਤਾ ਦਾ Murder
Uttar Pradesh News : ਗੁਆਂਢੀ ਨੇ ਡੀਜੇ ਵਜਾਉਣ 'ਤੇ ਲੋਹੇ ਦੀ ਰਾਡ ਨਾਲ ਕੁੱਟ-ਕੁੱਟ ਕੇ ਕੀਤੀ ਹੱਤਿਆ
Father Murdered on Daughter's Birthday in Uttar Pradesh Latest News in Punjabi ਉਤਰ ਪ੍ਰਦੇਸ਼ ਦੇ ਮੇਰਠ ਵਿਚ ਧੀ ਦੇ ਜਨਮ ਦਿਨ 'ਤੇ ਪਿਤਾ ਦਾ ਕਤਲ ਕਰ ਦਿਤਾ ਗਿਆ।
ਸੂਤਰਾਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ 11 ਵਜੇ ਅਬਦੁਲ ਪਰਵਾਰ ਸਮੇਤ ਧੀ ਦੇ ਜਨਮ ਦਿਨ ਮੌਕੇ ਡੀਜੇ 'ਤੇ ਜਸ਼ਨ ਮਨਾ ਰਿਹਾ ਸੀ। ਇਸ ਮੁੱਦੇ 'ਤੇ ਉਸ ਦਾ ਗੁਆਂਢੀ ਅਤੇ ਉਸ ਦੇ ਦੋਸਤਾਂ ਨਾਲ ਝਗੜਾ ਹੋ ਗਿਆ। ਗੁਆਂਢੀ ਨੇ ਲੋਹੇ ਦੀ ਰਾਡ ਲੈ ਕੇ ਲੜਕੀ ਦੇ ਪਿਤਾ ਨੂੰ ਕੁੱਟ-ਕੁੱਟ ਕੇ ਮਾਰ ਦਿਤਾ।
ਘਟਨਾ ਤੋਂ ਬਾਅਦ ਭੀੜ ਨੇ ਮੁੱਖ ਦੋਸ਼ੀ ਅਯੂਬ ਦੇ ਦੋਸਤ ਸ਼ਾਹਿਦ ਦਾ ਪਿੱਛਾ ਕੀਤਾ ਅਤੇ ਉਸ ਨੂੰ ਫੜ ਲਿਆ ਅਤੇ ਬੁਰੀ ਤਰ੍ਹਾਂ ਕੁੱਟਿਆ। ਹੰਗਾਮੇ ਦੀ ਸੂਚਨਾ 'ਤੇ ਪੁਲਿਸ ਪਹੁੰਚੀ ਅਤੇ ਕਿਸੇ ਤਰ੍ਹਾਂ ਉਸ ਨੂੰ ਬਚਾਇਆ ਗਿਆ। ਇਸ ਦੌਰਾਨ ਭੀੜ ਅਤੇ ਪੁਲਿਸ ਵਿਚਕਾਰ ਝੜਪ ਵੀ ਹੋਈ। ਇਹ ਪੂਰਾ ਮਾਮਲਾ ਮੇਰਠ ਦੇ ਰੇਲਵੇ ਰੋਡ ਥਾਣਾ ਖੇਤਰ ਦੇ ਮਾਛੇਰਾਨ ਦਾ ਦਸਿਆ ਜਾ ਰਿਹਾ ਹੈ।
ਫਿਲਹਾਲ ਪੁਲਿਸ ਨੇ ਦੋਸ਼ੀ ਸ਼ਾਹਿਦ ਅਤੇ ਬੱਬਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਮੁੱਖ ਦੋਸ਼ੀ ਅਯੂਬ ਸਮੇਤ ਪੰਜ ਮੁਲਜ਼ਮ ਫ਼ਰਾਰ ਦੱਸੇ ਜਾ ਰਹੇ ਹਨ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ ਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
(For more news apart from Father Murdered on Daughter's Birthday in Uttar Pradesh Latest News in Punjabi stay tuned to Rozana Spokesman.)