ਉੱਤਰ ਪ੍ਰਦੇਸ਼ ਵਿੱਚ ਠੰਢ ਤੇ ਕੋਹਰੇ ਦੀ ਦੋਹਰੀ ਮਾਰੀ, 6 ਜ਼ਿਲ੍ਹਿਆਂ ਵਿਚ ਸਕੂਲ ਬੰਦ
ਪਾਰਾ 7 ਡਿਗਰੀ ਸੈਲਸੀਅਸ ਤੱਕ ਡਿੱਗਿਆ ਤਾਪਮਾਨ
Uttar Pradesh Weather Update: ਉੱਤਰ ਪ੍ਰਦੇਸ਼ ਵਿਚ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦੀ ਦੋਹਰੀ ਮਾਰ ਪੈ ਰਹੀ ਹੈ। ਅਗਲੇ ਤਿੰਨ ਦਿਨ ਬਹੁਤ ਜ਼ਿਆਦਾ ਠੰਢ ਰਹਿਣ ਦੀ ਉਮੀਦ ਹੈ। ਸਰਕਾਰ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਅਗਲੇ ਦੋ ਤੋਂ ਤਿੰਨ ਦਿਨਾਂ ਤੱਕ ਰਾਜ ਵਿੱਚ ਸੰਘਣੀ ਧੁੰਦ ਬਣੀ ਰਹੇਗੀ। ਦ੍ਰਿਸ਼ਟੀ ਘੱਟ ਕੇ ਜ਼ੀਰੋ ਹੋ ਸਕਦੀ ਹੈ, ਇਸ ਲਈ ਆਪਣੇ ਘਰ ਤੋਂ ਬਾਹਰ ਨਿਕਲਣ ਜਾਂ ਬੇਲੋੜੀ ਯਾਤਰਾ ਕਰਨ ਤੋਂ ਬਚੋ।
ਰਾਜ ਰਾਹਤ ਕਮਿਸ਼ਨਰ ਰਿਸ਼ੀਕੇਸ਼ ਭਾਸਕਰ ਯਸ਼ੋਦ ਨੇ ਸਾਰੇ 75 ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟ੍ਰੇਟਾਂ (ਡੀਐਮ) ਅਤੇ ਸੁਪਰਡੈਂਟਾਂ (ਐਸਪੀ) ਨੂੰ ਪੱਤਰ ਲਿਖ ਕੇ ਜਨਤਾ ਨੂੰ ਮੌਸਮ ਸੰਬੰਧੀ ਚੇਤਾਵਨੀਆਂ ਦੇਣ ਲਈ ਕਿਹਾ ਹੈ। ਲੋਕਾਂ ਨੂੰ ਸੜਕਾਂ 'ਤੇ ਸੁਰੱਖਿਅਤ ਢੰਗ ਨਾਲ ਗੱਡੀ ਚਲਾਉਣ ਦੀ ਅਪੀਲ ਕੀਤੀ ਗਈ ਹੈ।
ਬਰੇਲੀ, ਕਾਨਪੁਰ, ਆਗਰਾ, ਕਾਸਗੰਜ, ਔਰਈਆ ਅਤੇ ਜੌਨਪੁਰ ਦੇ ਸਕੂਲ 20 ਦਸੰਬਰ ਤੱਕ ਬੰਦ ਕਰ ਦਿੱਤੇ ਗਏ ਹਨ। 10 ਜ਼ਿਲ੍ਹਿਆਂ ਵਿੱਚ ਸਕੂਲਾਂ ਦਾ ਸਮਾਂ ਬਦਲਿਆ ਗਿਆ ਹੈ। 12ਵੀਂ ਜਮਾਤ ਤੱਕ ਦੀਆਂ ਕਲਾਸਾਂ ਸਵੇਰੇ 9 ਵਜੇ ਸ਼ੁਰੂ ਹੋਣਗੀਆਂ। ਮੌਸਮ ਵਿਭਾਗ ਨੇ ਰਾਜ ਦੇ 29 ਜ਼ਿਲ੍ਹਿਆਂ ਵਿਚ ਬਹੁਤ ਸੰਘਣੀ ਧੁੰਦ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਖੇਤਰਾਂ ਵਿੱਚ ਸੰਭਾਵੀ ਠੰਡੇ ਦਿਨ ਲਈ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ।