ਮੇਰਠ ਵਿੱਚ ਡਾਕਟਰ ਦਾ ਕਾਰਨਾਮਾ, ਢਾਈ ਸਾਲ ਦੇ ਬੱਚੇ ਦੇ ਜ਼ਖ਼ਮ 'ਤੇ ਟਾਂਕੇ ਲਗਾਉਣ ਦੀ ਬਜਾਏ ਲਗਾਇਆ ਫੈਵੀਕਿਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਉੱਤਰ ਪ੍ਰਦੇਸ਼

ਮੇਰਠ ਦੇ CMO ਡਾ. ਅਸ਼ੋਕ ਕਟਾਰੀਆ ਨੇ ਮਾਮਲੇ ਦੀ ਜਾਂਚ ਲਈ ਬਣਾਈ ਇੱਕ ਟੀਮ

Doctor's feat in Meerut, instead of stitching a two and a half year old child's wound, applied fevicik

ਮੇਰਠ: ਮੇਰਠ ਵਿੱਚ ਇੱਕ ਹਸਪਤਾਲ ਵਿੱਚ ਡਾਕਟਰ ਵੱਲੋਂ ਢਾਈ ਸਾਲ ਦੇ ਬੱਚੇ ਦੀ ਸੱਟ 'ਤੇ ਟਾਂਕੇ ਲਗਾਉਣ ਦੀ ਬਜਾਏ ਫੇਵੀਕਿਕ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਐਮਰਜੈਂਸੀ ਵਿਚ ਡਾਕਟਰ ਨਾ ਹੋਣ 'ਤੇ ਵਾਰਡ ਬੁਆਏ ਵੱਲੋਂ ਇਹ ਕਾਰਨਾਮਾ ਕੀਤਾ ਗਿਆ। ਮਾਪਿਆਂ ਨੇ ਇਸ ਦਾ ਵਿਰੋਧ ਕੀਤਾ, ਪਰ ਭਾਗਿਆਸ਼੍ਰੀ ਹਸਪਤਾਲ ਦੇ ਵਾਰਡ ਬੁਆਏ ਨੇ ਇਨਕਾਰ ਕਰ ਦਿੱਤਾ। ਉਸ ਨੇ ਕਿਹਾ, "ਚਿੰਤਾ ਨਾ ਕਰੋ, ਇਹ ਚਿਹਰੇ ਦੀ ਸੱਟ ਹੈ, ਇਸ ਤਰ੍ਹਾਂ ਇਸ ਦਾ ਇਲਾਜ ਕੀਤਾ ਜਾਂਦਾ ਹੈ। ਉਸ ਨੇ ਕਿਹਾ ਕਿ ਜਦੋਂ ਮੇਰਾ ਪੁੱਤਰ ਜ਼ਖਮੀ ਹੋਇਆ ਸੀ ਤਾਂ ਮੈਂ ਵੀ ਇਹੀ ਕੀਤਾ ਸੀ।" ਇਸ ਦੇ ਨਾਲ, ਉਸ ਨੇ ਜ਼ਖ਼ਮ 'ਤੇ ਫੇਵੀਕਿਕ ਲਗਾਇਆ।

ਮਾਂ ਦੇ ਅਨੁਸਾਰ, ਜਿਵੇਂ ਹੀ ਫੇਵੀਕਿਕ ਨੇ ਉਸ ਦੀ ਚਮੜੀ ਨੂੰ ਛੂਹਿਆ, ਬੱਚਾ ਦਰਦ ਨਾਲ ਕਰਾਹਣ ਲੱਗ ਪਿਆ, ਪਰ ਉਸਨੇ ਕੋਈ ਪਛਤਾਵਾ ਨਹੀਂ ਦਿਖਾਇਆ। ਬੱਚਾ ਸਾਰੀ ਰਾਤ ਰੋਂਦਾ ਰਿਹਾ। ਅਗਲੇ ਦਿਨ, ਉਹ ਉਸ ਨੂੰ ਲੋਕਪ੍ਰਿਯਾ ਹਸਪਤਾਲ ਲੈ ਗਏ, ਜਿੱਥੇ ਡਾਕਟਰ ਸਿਧਾਰਥ ਨੇ ਤਿੰਨ ਘੰਟੇ ਤੱਕ ਉਸ ਦਾ ਇਲਾਜ ਕੀਤਾ। ਉਹ ਠੀਕ ਹੋ ਗਿਆ।

ਸੋਮਵਾਰ ਰਾਤ ਨੂੰ, ਬੱਚੇ ਨੂੰ ਖੇਡਦੇ ਸਮੇਂ ਮੇਜ਼ ਦੇ ਕੋਨੇ ਨਾਲ ਟੱਕਰ ਲੱਗ ਗਈ ਸੀ। ਉਸ ਦੀ ਅੱਖ ਅਤੇ ਭਰਵੱਟੇ ਦੇ ਵਿਚਕਾਰ ਸੱਟ ਲੱਗ ਗਈ। ਮੇਰਠ ਦੇ ਸੀਐਮਓ ਡਾ. ਅਸ਼ੋਕ ਕਟਾਰੀਆ ਨੇ ਮਾਮਲੇ ਦੀ ਜਾਂਚ ਲਈ ਇੱਕ ਟੀਮ ਬਣਾਈ ਹੈ ਅਤੇ ਕਿਹਾ ਹੈ ਕਿ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।