ਯੂਪੀ ਤੋਂ ਵੱਡੀ ਖ਼ਬਰ, ਨੋਇਡਾ ਦੇ ਸ਼ਿਵਨੰਦਰ ਸਮੇਤ 5 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਉੱਤਰ ਪ੍ਰਦੇਸ਼

ਬੱਚਿਆਂ ਨੂੰ ਭੇਜਿਆ ਘਰ

Noida School bomb Threat news

ਉੱਤਰ ਪ੍ਰਦੇਸ਼ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਨੋਇਡਾ ਦੇ ਪੰਜ ਸਕੂਲਾਂ ਜਿਨ੍ਹਾਂ ਵਿੱਚ ਸ਼ਿਵ ਨਾਦਰ ਸਕੂਲ ਵੀ ਸ਼ਾਮਲ ਹੈ, ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ। ਸੂਚਨਾ ਮਿਲਣ 'ਤੇ ਪੁਲਿਸ ਇੱਕ ਡੌਗ ਸਕੁਐਡ ਅਤੇ ਬੰਬ ਨਿਰੋਧਕ ਦਸਤੇ ਨਾਲ ਪਹੁੰਚੀ। ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਅਤੇ ਕੈਂਪਸ ਨੂੰ ਖਾਲੀ ਕਰਵਾ ਲਿਆ ਗਿਆ।

ਬੰਬ ਦੀ ਸੂਚਨਾ ਮਿਲਣ 'ਤੇ ਮਾਪੇ ਸਕੂਲ ਪਹੁੰਚੇ ਅਤੇ ਬੱਚਿਆਂ ਨੂੰ ਘਰ ਲੈ ਗਏ। ਪੁਲਿਸ ਇਸ ਸਮੇਂ ਸਕੂਲਾਂ ਦੀ ਤਲਾਸ਼ੀ ਲੈ ਰਹੀ ਹੈ। ਅਜੇ ਤੱਕ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ।

ਜਿਨ੍ਹਾਂ ਪੰਜ ਸਕੂਲਾਂ ਨੂੰ ਧਮਕੀਆਂ ਮਿਲੀਆਂ ਹਨ, ਉਨ੍ਹਾਂ ਵਿੱਚ ਫਾਦਰ ਐਂਗਲ ਸਕੂਲ, ਆਰਮੀ ਪਬਲਿਕ ਸਕੂਲ, ਸ਼ਿਵ ਨਾਦਰ ਪਬਲਿਕ ਸਕੂਲ, ਸ਼੍ਰੀ ਰਾਮ ਮਿਲੇਨੀਅਮ ਸਕੂਲ ਅਤੇ ਰਾਮਗਿਆ ਸਕੂਲ ਸ਼ਾਮਲ ਹਨ।