Uttar Pradesh News : ਜ਼ਮੀਨ ਦੇ ਠੇਕੇ ਨੂੰ ਲੈ ਕੇ ਪਿਉ-ਪੁੱਤ 'ਚ ਹੋਇਆ ਝਗੜਾ
Uttar Pradesh News : ਗੁੱਸੇ 'ਚ ਪੁੱਤਰ ਨੇ ਪਿਤਾ 'ਤੇ ਚਲਾਈਆਂ ਤਾੜ-ਤਾੜ ਗੋਲੀਆਂ
A Dispute Broke Out Between Father and Son Over a Land Lease in UP Latest News in Punjabi ਉਤਰ ਪ੍ਰਦੇਸ਼ : ਉਤਰ ਪ੍ਰਦੇਸ਼ ਦੇ ਸ਼ਹਿਰ ਹਾਪੁੜ ’ਚ ਥਾਣਾ ਬਾਬੂਗੜ੍ਹ ਇਲਾਕੇ ਦੇ ਪਿੰਡ ਨੂਰਪੁਰ ਵਿਚ ਬੀਤੇ ਦਿਨ ਇਕ ਕਿਸਾਨ ਨੂੰ 17 ਵਿੱਘਾ ਜ਼ਮੀਨ ਠੇਕੇ 'ਤੇ ਦੇਣ ਤੋਂ ਗੁੱਸੇ ਵਿਚ, ਹਿਸਟਰੀਸ਼ੀਟਰ ਪੁੱਤਰ ਨੇ ਅਪਣੇ ਪਿਤਾ ਦੀ ਛਾਤੀ ਵਿਚ ਦੋ ਗੋਲੀਆਂ ਚਲਾਈਆਂ। ਇਸ ਦੌਰਾਨ ਬਜ਼ੁਰਗ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ। ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 83 ਸਾਲਾ ਰਾਮਮੇਹਰ ਸਿੰਘ ਪਿੰਡ ਨੂਰਪੁਰ ਵਿਚ ਇਕ ਸੇਵਾਮੁਕਤ ਸਿਪਾਹੀ ਸੀ। ਉਹ ਅਪਣੀ ਪਤਨੀ ਸ਼ਕੁੰਤਲਾ, ਨੂੰਹ ਗੀਤਾ ਅਤੇ ਪੋਤੇ ਹਿਮਾਂਸ਼ੂ ਨਾਲ ਰਹਿੰਦਾ ਸੀ। ਉਸ ਦਾ ਵੱਡਾ ਪੁੱਤਰ ਪ੍ਰਵੀਨ ਅਪਣੇ ਪਰਵਾਰ ਨਾਲ ਮੁਰਾਦਾਬਾਦ ਵਿਚ ਰਹਿੰਦਾ ਹੈ। ਦੂਜਾ ਪੁੱਤਰ ਵਿਨੋਦ ਨੋਇਡਾ ਵਿਚ ਇਕ ਠੇਕੇਦਾਰ ਸੀ। ਉਸ ਦਾ ਕਤਲ ਲਗਭਗ 25 ਸਾਲ ਪਹਿਲਾਂ ਹੋਇਆ ਸੀ। ਸੱਭ ਤੋਂ ਛੋਟਾ ਪੁੱਤਰ ਅਜੀਤ ਥਾਣਾ ਬਾਬੂਗੜ੍ਹ ਦਾ ਹਿਸਟਰੀਸ਼ੀਟਰ ਅਪਰਾਧੀ ਹੈ। ਉਹ ਅਣਵਿਆਹਿਆ ਹੈ ਅਤੇ ਵੱਖ-ਵੱਖ ਥਾਵਾਂ 'ਤੇ ਰਹਿੰਦਾ ਹੈ। ਰਾਮਮੇਹਰ ਸਿੰਘ ਦੇ ਨਾਂ 17 ਵਿੱਘੇ ਜ਼ਮੀਨ ਹੈ। ਅਜੀਤ ਹੀ ਇਸ ਜ਼ਮੀਨ ਦੀ ਖੇਤੀ ਕਰਦਾ ਹੈ। ਕੁੱਝ ਦਿਨ ਪਹਿਲਾਂ ਰਾਮਮੇਹਰ ਨੇ ਇਹ ਜ਼ਮੀਨ ਇਕ ਕਿਸਾਨ ਨੂੰ ਬਿਜਾਈ ਲਈ ਠੇਕੇ 'ਤੇ ਦਿਤੀ ਸੀ। ਜਦੋਂ ਅਜੀਤ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਗੁੱਸੇ ਵਿਚ ਆ ਗਿਆ।
ਅਜੀਤ ਵੀਰਵਾਰ ਨੂੰ ਅਪਣੇ ਪਿੰਡ ਪਹੁੰਚਿਆ। ਸ਼ਾਮ ਚਾਰ ਵਜੇ ਦੇ ਕਰੀਬ ਉਹ ਘਰ ਬੈਠਾ ਅਤੇ ਅਪਣੇ ਪਿਤਾ ਨਾਲ ਸ਼ਰਾਬ ਪੀਣ ਲੱਗ ਪਿਆ। ਇਸ ਦੌਰਾਨ ਦੋਵਾਂ ਵਿਚਕਾਰ ਜ਼ਮੀਨ ਠੇਕੇ 'ਤੇ ਦੇਣ ਬਾਰੇ ਚਰਚਾ ਸ਼ੁਰੂ ਹੋ ਗਈ, ਜੋ ਜਲਦੀ ਹੀ ਝਗੜੇ ਵਿਚ ਬਦਲ ਗਈ। ਇਸ ਦੌਰਾਨ ਅਜੀਤ ਨੇ ਅਪਣੀ ਜੇਬ ਵਿਚੋਂ ਪਿਸਤੌਲ ਕੱਢ ਕੇ ਅਪਣੇ ਪਿਤਾ ਦੀ ਛਾਤੀ ਵਿਚ ਦੋ ਗੋਲੀਆਂ ਮਾਰ ਦਿਤੀਆਂ। ਗੋਲੀ ਲੱਗਦੇ ਹੀ ਰਾਮਮੇਹਰ ਉੱਥੇ ਖ਼ੂਨ ਨਾਲ ਲੱਥਪੱਥ ਡਿੱਗ ਪਿਆ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ।
ਮ੍ਰਿਤਕ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ। ਪੁਲਿਸ ਅਤੇ ਫੋਰੈਂਸਿਕ ਟੀਮ ਨੇ ਅਪਰਾਧ ਵਾਲੀ ਥਾਂ ਤੋਂ ਸਬੂਤ ਇਕੱਠੇ ਕੀਤੇ ਹਨ। ਮੌਕੇ ਤੋਂ ਸ਼ਰਾਬ ਦੀ ਬੋਤਲ ਮਿਲੀ ਹੈ। ਦੱਸ ਦਈਏ ਕਿ ਮੁਲਜ਼ਮ ਬਾਬੂਗੜ੍ਹ ਥਾਣੇ ਦਾ ਹਿਸਟਰੀਸ਼ੀਟਰ ਅਪਰਾਧੀ ਹੈ। ਉਸ ਵਿਰੁਧ ਹਾਪੁੜ, ਬੁਲੰਦਸ਼ਹਿਰ ਅਤੇ ਮੁਜ਼ੱਫਰਨਗਰ ਦੇ ਵੱਖ-ਵੱਖ ਥਾਣਿਆਂ ਵਿਚ ਸੱਤ ਅਪਰਾਧਕ ਮਾਮਲੇ ਦਰਜ ਹਨ। ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ। ਉਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
(For more news apart from A Dispute Broke Out Between Father and Son Over a Land Lease in UP Latest News in Punjabi stay tuned to Rozana Spokesman.)