London News : ਬ੍ਰਿਟਿਸ਼ ਭਾਰਤੀ ਜੁੜਵਾਂ ਭੈਣ-ਭਰਾ ਮੇਨਸਾ ਕਲੱਬ ’ਚ ਸ਼ਾਮਲ

ਏਜੰਸੀ

ਖ਼ਬਰਾਂ, ਕੌਮਾਂਤਰੀ

London News : ਪਰਵਾਰ ’ਚ ਖ਼ੁਸ਼ੀ ਦਾ ਮਾਹੌਲ 

British Indian twin siblings join Mensa club Latest News in Punjabi

British Indian twin siblings join Mensa club Latest News in Punjabi : ਲੰਡਨ : ਲੰਡਨ ਦੇ ਹਾਉਂਸਲੋ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ 11 ਸਾਲਾ ਜੁੜਵਾਂ ਭੈਣ-ਭਰਾ ਕ੍ਰਿਸ਼ ਤੇ ਕੀਰਾ ਨੂੰ ਉੱਚ ਬੁੱਧੀ ਵਾਲੇ ਬੱਚਿਆਂ ਲਈ ਮਸ਼ਹੂਰ ਮੇਨਸਾ ਕਲੱਬ ਵਿਚ ਸ਼ਾਮਲ ਕੀਤਾ ਗਿਆ ਹੈ। 

ਜਾਣਕਾਰੀ ਅਨੁਸਾਰ ਲੰਡਨ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ 11 ਸਾਲਾ ਜੁੜਵਾਂ ਭੈਣ-ਭਰਾ ਕ੍ਰਿਸ਼ ਤੇ ਕੀਰਾ ਮੇਨਸਾ ਕਲੱਬ ’ਚ ਸ਼ਾਮਲ ਹੋਏ ਹਨ। ਕ੍ਰਿਸ਼ ਨੇ ਆਈਕਿਊ ਟੈਸਟ ’ਚ 162 ਅੰਕ ਪ੍ਰਾਪਤ ਕੀਤੇ, ਜੋ ਕਿ ਸਿਖਰਲੇ 0.26 ਫ਼ੀ ਸਦੀ ’ਚ ਆਉਂਦਾ ਹੈ, ਉਥੇ ਹੀ ਕੀਰਾ ਨੇ 152 ਅੰਕ ਪ੍ਰਾਪਤ ਕਰ ਕੇ ਉਸ ਨੂੰ ਸਿਖਰਲੇ 2 ਫ਼ੀ ਸਦੀ ’ਚ ਰਖਿਆ ਹੈ। ਬੱਚਿਆਂ ਦੇ ਇਸ ਪ੍ਰਾਪਤੀ ਨਾਲ ਪਰਵਾਰ ’ਚ ਖ਼ੁਸ਼ੀ ਦਾ ਮਾਹੌਲ ਹੈ।

ਜ਼ਿਕਰਯੋਗ ਹੈ ਕੇ ਮਾਂ ਮੌਲੀ ਅਰੋੜਾ ਅਤੇ ਪਿਤਾ ਨਿਸ਼ਾਲ ਅਰੋੜਾ ਭਾਰਤੀ ਹਨ। ਕ੍ਰਿਸ਼ ਨੂੰ ਗਣਿਤ ਤੇ ਪਿਆਨੋ ਵਿਚ ਦਿਲਚਸਪੀ ਹੈ, ਜਦੋਂ ਕਿ ਕੀਰਾ ਨੂੰ ਕਵਿਤਾ ਅਤੇ ਲਿਖਣਾ ਪਸੰਦ ਹੈ। ਭਰਾ ਤੇ ਭੈਣ ਦੋਵੇਂ ਪੜ੍ਹਾਈ ਦੇ ਨਾਲ-ਨਾਲ ਰਚਨਾਤਮਕ ਗਤੀਵਿਧੀਆਂ ਵਿਚ ਅੱਗੇ ਹਨ ਅਤੇ ਭਵਿੱਖ ਲਈ ਉਨ੍ਹਾਂ ਦੇ ਵੱਡੇ ਟੀਚੇ ਹਨ।