ਲਖਨਊ ’ਚ ਥਾਰ ਚਾਲਕ ਨੇ ਨੌਜਵਾਨ ਦੇ ਦੋਹਾਂ ਪੈਰਾਂ ’ਤੇ ਚੜ੍ਹਾਈ ਗੱਡੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਉੱਤਰ ਪ੍ਰਦੇਸ਼

ਜ਼ਖ਼ਮੀ ਹਾਲਤ ’ਚ ਨੌਜਵਾਨ ਨੂੰ ਇਲਾਜ ਲਈ ਹਸਪਤਾਲ ’ਚ ਕਰਵਾਇਆ ਭਰਤੀ

Thar driver runs over both feet of young man in Lucknow

ਲਖਨਊ : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਵਿਭੂਤੀ ਖੰਡ ਥਾਣਾ ਖੇਤਰ ਤੋਂ ਇਕ ਦਿਲ ਨੂੰ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ।  ਦਬੰਗਾਂ ਨੇ ਮੋਰੰਗ ਕਾਰੋਬਾਰੀ ਨੂੰ ਮਹਿੰਦਰਾ ਥਾਰ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਅਤੇ ਲਗਭਗ 25 ਮਿੰਟ ਤੱਕ ਉਸ ਦੇ ਦੋਹਾਂ ਪੈਰਾਂ ਉੱਤੇ ਗੱਡੀ ਚੜ੍ਹਾ ਕੇ ਰੱਖੀ । ਗੰਭੀਰ ਹਾਲਤ ਵਿੱਚ ਪੀੜਤ ਵਿਅਕਤੀ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਇਹ ਘਟਨਾ ਸਮਿਟ ਬਿਲਡਿੰਗ ਨੇੜੇ ਦੀ ਹੈ । ਉਥੇ ਪੁਲਿਸ ਹੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਉੱਤਰਾਖੰਡ ਦੇ ਰੁਦਰਪੁਰ ਨਿਵਾਸੀ ਆਕਾਸ਼ ਯਾਦਵ ਅਤੇ ਮੋਹਿਤ ਮੇਵਾੜੀ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੀ ਗੱਡੀ ਨੂੰ ਜ਼ਬਤ ਕਰ ਲਿਆ ਹੈ।

ਸਰੋਜਨੀਨਗਰ ਦੇ ਨਿਊ ਗੁਡੋਰਾ ਨਿਵਾਸੀ ਮੋਰੰਗ ਕਾਰੋਬਾਰੀ ਪਵਨ ਪਟੇਲ ਰਾਤ ਸਮੇਂ ਆਪਣੇ ਦੋਸਤ ਪ੍ਰਸ਼ਾਂਤ ਸੱਚਾਨ ਅਤੇ ਹੋਰ ਸਾਥੀਆਂ ਨਾਲ ਸਮਿਟ ਬਿਲਡਿੰਗ ਸਥਿਤ ਕਲੱਬ ਵਿੱਚ ਪਾਰਟੀ ਕਰਨ ਪਹੁੰਚੇ ਸਨ । ਰਾਤ ਦੇ ਲਗਭਗ ਇੱਕ ਵਜੇ ਲੋਕ ਪਾਰਕਿੰਗ ਤੋਂ ਬਾਹਰ ਨਿਕਲ ਰਹੇ ਸਨ। ਪਾਰਕਿੰਗ ਵਿੱਚ ਖੜ੍ਹੀ ਥਾਰ ਅਤੇ ਇੱਕ ਹੋਰ ਕਾਰ ਵਿੱਚ ਸਵਾਰ ਜਵਾਨ ਆਪਸ ਵਿੱਚ ਝਗੜਾ ਕਰਦੇ ਨਜ਼ਰ ਆਏ । ਪਵਨ ਦੇ ਮੁਤਾਬਕ ਉਨ੍ਹਾਂ ਨੇ ਵਿਚਕਾਰ-ਬਚਾਅ ਕਰਕੇ ਝਗੜਾ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਜਵਾਨ ਭੜਕ ਗਏ ਅਤੇ ਮਾਰਕੁੱਟ ਸ਼ੁਰੂ ਕਰ ਦਿੱਤੀ।

ਇਲਜ਼ਾਮ ਹੈ ਕਿ ਝਗੜਾ ਕਰ ਰਹੇ ਜਵਾਨਾਂ ਨੇ ਪਵਨ ਦੇ ਦੋਸਤ ਪ੍ਰਸ਼ਾਂਤ ਦੀ ਚੇਨ ਲੁੱਟਣ ਦੀ ਕੋਸ਼ਿਸ਼ ਕੀਤੀ। ਵਿਰੋਧ ਕਰਨ 'ਤੇ ਆਰੋਪੀਆਂ ਨੇ ਪਵਨ ਨੂੰ ਮਹਿੰਦਰਾ ਥਾਰ ਨਾਲ ਟੱਕਰ ਮਾਰ ਕੇ ਮੌਕੇ ਤੋਂ ਭੱਜਣ ਲੱਗੇ। ਆਰੋਪੀਆਂ ਨੂੰ ਭੱਜਦੇ ਵੇਖ ਪ੍ਰਸ਼ਾਂਤ ਨੇ ਸੁਰੱਖਿਆ ਗਾਰਡ ਨੂੰ ਗੇਟ ਬੰਦ ਕਰਨ ਲਈ ਕਿਹਾ। ਇਸ ਨਾਲ ਆਰੋਪੀ ਹੋਰ ਭੜਕ ਗਏ ਅਤੇ  ਉਨ੍ਹਾਂ ਨੇ ਥਾਰ ਨੂੰ ਬੈਕ ਕਰਕੇ ਪਵਨ ਨੂੰ ਕੁਚਲਦੇ ਹੋਏ ਉਨ੍ਹਾਂ ਦੇ ਦੋਹਾਂ ਪੈਰਾਂ ਉੱਤੇ ਗੱਡੀ ਚੜ੍ਹਾ ਦਿੱਤੀ।