ਲੋਕ ਈਸਾਈ ਧਰਮ ਕਬੂਲ ਕਰ ਰਹੇ ਹਨ, ਪਰ ਰਾਖਵਾਂਕਰਨ ਲੈਣ ਲਈ ਦਸਤਾਵੇਜ਼ਾਂ ’ਚ ਅਜੇ ਵੀ ਹਿੰਦੂ ਹਨ: ਵਿਸ਼ਵ ਹਿੰਦੂ ਪ੍ਰੀਸ਼ਦ ਆਗੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਉੱਤਰ ਪ੍ਰਦੇਸ਼

‘ਧਰਮ ਪਰਿਵਰਤਨ ਕਰਨ ਵਾਲਿਆਂ ਦੇ ਨਾਮ ਨਾ ਬਦਲਣ ਦੀ ਰਣਨੀਤੀ ਅਪਣਾਈ’

People are converting to Christianity, but there are still Hindus in the documents to get reservation: V.H.P. leader

ਪ੍ਰਯਾਗਰਾਜ: ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐੱਚ.ਪੀ.) ਨੇ ਐਤਵਾਰ ਨੂੰ ਦੇਸ਼ ’ਚ ਅਖੌਤੀ ‘ਕ੍ਰਿਪਟੋ-ਈਸਾਈਆਂ’ ਉੱਤੇ ਚਿੰਤਾ ਜ਼ਾਹਰ ਕਰਦਿਆਂ ਦਾਅਵਾ ਕੀਤਾ ਹੈ ਕਿ ਅਜਿਹੇ ਵਿਅਕਤੀ ਰਿਜ਼ਰਵੇਸ਼ਨ ਲਾਭ ਲੈਣ ਲਈ ਧਰਮ ਪਰਿਵਰਤਨ ਤੋਂ ਬਾਅਦ ਆਪਣਾ ਅਧਿਕਾਰਤ ਰਿਕਾਰਡ ਨਹੀਂ ਬਦਲਦੇ।

ਪਰਿਆਗਰਾਜ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਨਰਲ ਸਕੱਤਰ (ਸੰਗਠਨ) ਮਿਲਿੰਦ ਪਰਾਂਡੇ ਨੇ ਦਾਅਵਾ ਕੀਤਾ ਕਿ ਅਜਿਹੇ ਵਿਅਕਤੀ ਆਸਥਾ ਅਤੇ ਪੂਜਾ ਵਿਚ ਈਸਾਈ ਹਨ, ਪਰ ਅਧਿਕਾਰਤ ਦਸਤਾਵੇਜ਼ਾਂ ਉਤੇ ਹਿੰਦੂ ਹਨ। ਉਨ੍ਹਾਂ ਨੇ ਨੋਟ ਕੀਤਾ ਕਿ ਨਾ ਤਾਂ ਸਰਕਾਰ ਅਤੇ ਨਾ ਹੀ ਸਮਾਜ ਉਨ੍ਹਾਂ ਦੇ ਧਰਮ ਪਰਿਵਰਤਨ ਤੋਂ ਜਾਣੂ ਹੈ, ਅਤੇ ਸਿਰਫ ਚਰਚ ਹੀ ਉਨ੍ਹਾਂ ਦੇ ਅਸਲ ਧਾਰਮਕ ਸੰਬੰਧ ਨੂੰ ਜਾਣਦਾ ਹੈ।

ਉਨ੍ਹਾਂ ਦੋਸ਼ ਲਾਇਆ ਕਿ ਚਰਚ ਨੇ ਧਰਮ ਪਰਿਵਰਤਨ ਕਰਨ ਵਾਲਿਆਂ ਦੇ ਨਾਮ ਨਾ ਬਦਲਣ ਦੀ ਰਣਨੀਤੀ ਅਪਣਾਈ ਹੈ, ਤਾਂ ਜੋ ਧਰਮ ਪਰਿਵਰਤਨ ਲੁਕਿਆ ਰਹੇ। ਪਰਾਂਡੇ ਨੇ ਕਿਹਾ, ‘‘ਇਸ ਤਰੀਕੇ ਨਾਲ, ਈਸਾਈ ਦਾਅਵਾ ਕਰ ਸਕਦੇ ਹਨ ਕਿ ਧਰਮ ਪਰਿਵਰਤਨ ਨਹੀਂ ਹੋ ਰਿਹਾ ਹੈ, ਅਤੇ ਆਬਾਦੀ ਦੇ ਅੰਕੜੇ ਬਿਨਾਂ ਕਿਸੇ ਤਬਦੀਲੀ ਦੇ ਵਿਖਾਈ ਦਿੰਦੇ ਹਨ।’’ ਉਨ੍ਹਾਂ ਦਾਅਵਾ ਕੀਤਾ ਕਿ ਧਰਮ ਪਰਿਵਰਤਨ ਤੋਂ ਬਾਅਦ ਅਜਿਹੇ ਲੋਕ ਅਪਣਾ ਨਾਮ ਜਾਂ ਅਧਿਕਾਰਤ ਰਿਕਾਰਡ ਨਹੀਂ ਬਦਲਦੇ ਕਿਉਂਕਿ ਉਹ ਰਿਜ਼ਰਵੇਸ਼ਨ ਦਾ ਲਾਭ ਲੈਣਾ ਜਾਰੀ ਰਖਣਾ ਚਾਹੁੰਦੇ ਹਨ।

ਪਰਾਂਡੇ ਨੇ ਕਿਹਾ, ‘‘ਜਦੋਂ ਵੀ.ਐਚ.ਪੀ. ਵੋਟਰ ਸੂਚੀਆਂ ਦੀ ਜਾਂਚ ਕਰਦੀ ਹੈ, ਤਾਂ ਕੁੱਝ ਪਿੰਡਾਂ ਵਿਚ ਕੋਈ ਈਸਾਈ ਨਹੀਂ ਵਿਖਾਈ ਦਿੰਦਾ - ਫਿਰ ਵੀ ਇੱਥੇ ਬਹੁਤ ਸਾਰੇ ਚਰਚ ਹਨ। ਜੇ ਉਨ੍ਹਾਂ ਪਿੰਡਾਂ ਵਿਚ ਕੋਈ ਈਸਾਈ ਨਹੀਂ ਰਹਿੰਦਾ, ਤਾਂ ਇਹ ਚਰਚ ਕਿਸ ਲਈ ਬਣਾਏ ਗਏ ਸਨ? ਇਹ ਸਪੱਸ਼ਟ ਤੌਰ ਉਤੇ ਸੰਕੇਤ ਦਿੰਦਾ ਹੈ ਕਿ ਉਹ ਧਰਮ ਪਰਿਵਰਤਨ ਲਈ ਹਨ।’’

ਇਸ ਤੋਂ ਇਲਾਵਾ, ਵੀ.ਐਚ.ਪੀ. ਨੇਤਾ ਨੇ ਦਾਅਵਾ ਕੀਤਾ ਕਿ ਕਈ ਘਰੇਲੂ ਅਤੇ ਵਿਦੇਸ਼ੀ ਸਾਜ਼ਸ਼ਾਂ ਦਾ ਉਦੇਸ਼ ਹਿੰਦੂਆਂ ਅਤੇ ਭਾਰਤ ਨੂੰ ਕਮਜ਼ੋਰ ਕਰਨਾ ਹੈ, ਜਿਨ੍ਹਾਂ ’ਚੋਂ ਇਕ ਦੇਸ਼ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਲਤ ਵਲ ਧੱਕਣਾ ਹੈ।