ਪਰੇਸ਼ ਰਾਵਲ ਦੀ ਆਉਣ ਵਾਲੀ ਫ਼ਿਲਮ ‘ਦ ਤਾਜ ਸਟੋਰੀ’ ’ਤੇ ਪਾਬੰਦੀ ਲਗਾਉਣ ਦੀ ਮੰਗ
ਭਾਜਪਾ ਆਗੂ ਰਜਨੀਸ਼ ਸਿੰਘ ਨੇ ਇਨਫਰਮੇਸ਼ਨ ਬਰਾਡਕਾਸਟਿੰਗ ਮੰਤਰਾਲੇ ਤੇ ਸੀਬੀਐਫਸੀ ਕੋਲ ਸ਼ਿਕਾਇਤ ਕਰਵਾਈ ਦਰਜ
ਅਯੁੱਧਿਆ : ਅਯੁੱਧਿਆ ਦੇ ਭਾਜਪਾ ਆਗੂ ਰਜਨੀਸ਼ ਸਿੰਘ ਨੇ ਇਨਫਰਮੇਸ਼ਨ ਬਰਾਡਕਾਸਟਿੰਗ ਮੰਤਰਾਲੇ ਅਤੇ ਸੈਂਟਰਲ ਬੋਰਡ ਫਿਲਮ ਸਰਟੀਫਿਕੇਸ਼ਨ ਕੋਲ ਇਕ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਇਸ ਸ਼ਿਕਾਇਤ ਰਾਹੀਂ ਅਦਾਕਾਰ ਪਰੇਸ਼ ਰਾਵਲ ਦੀ ਆਉਣ ਵਾਲੀ ਫ਼ਿਲਮ ‘ਦ ਤਾਜ ਸਟੋਰੀ’ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਫ਼ਿਲਮ ਹਾਈ ਕੋਰਟ ਵਿਚ ਮੇਰੇ ਵੱਲੋਂ ਦਾਇਰ ਕੀਤੀ ਗਈ ਇਕ ਪਟੀਸ਼ਨ ਦੇ ਸਬਜੈਕਟ ’ਤੇ ਆਧਾਰਤ ਹੈ।
ਜ਼ਿਕਰਯੋਗ ਹੈ ਕਿ ਅਯੁੱਧਿਆ ਦੇ ਭਾਜਪਾ ਬੁਲਾਰੇ ਰਜਨੀਸ਼ ਸਿੰਘ ਨੇ ਅਕਤੂਬਰ 2022 ’ਚ ਇਲਾਹਾਬਾਦ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਸੀ। ਜਿਸ ਵਿਚ ਤਾਜ ਮਹਿਲ ਦੇ ਅੰਦਰ 22 ਬੰਦ ਕਮਰਿਆਂ ਨੂੰ ਖੋਲ੍ਹਣ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਦਾ ਦਾਅਵਾ ਸੀ ਕਿ ਇਹ ਸਮਾਰਕ ਅਸਲ ’ਚ ਇਕ ਮੰਦਿਰ ਸੀ।
ਇਸ ਪਟੀਸ਼ਨ ’ਚ ਰਾਹੀਂ ਉਨ੍ਹਾਂ ਨੇ 17ਵੀਂ ਸਦੀ ਦੇ ਸਮਾਰਕ ’ਤੇ ਕਲੈਰਿਟੀ ਦੇਣ ਦੇ ਲਈ ਭਾਰਤੀ ਪੁਰਾਤੱਤਵ ਨੂੰ ਸ਼ਾਮਲ ਕਰਦੇ ਹੋਏ ਇਕ ਕਮੇਟੀ ਬਣਾਉਣ ਦੀ ਮੰਗ ਕੀਤੀ ਸੀ। ਜਿਸ ਨੂੰ ਸਰਵੇ ਆਫ਼ ਇੰਡੀਆ ਵੱਲੋਂ ਮਈ 2022 ਵਿਚ ਰੱਦ ਕਰ ਦਿੱਤਾ ਗਿਆ ਸੀ, ਉਸ ਤੋਂ ਬਾਅਦ ਭਾਜਪਾ ਆਗੂ ਨੇ ਹਾਈ ਕੋਰਟ ਦਾ ਰੁਖ ਕੀਤਾ ਸੀ।