UP ’ਚ ਲਾੜੇ ਨੇ ਦਾਜ ’ਚ ਮਿਲੇ 31 ਲੱਖ ਰੁਪਏ ਕੀਤੇ ਵਾਪਸ
ਕਿਹਾ :‘ਇਹ ਲਾੜੀ ਦੇ ਪਿਤਾ ਦੀ ਮਿਹਨਤ ਦੀ ਕਮਾਈ ਹੈ, ਇਸ ’ਤੇ ਮੇਰਾ ਕੋਈ ਹੱਕ ਨਹੀਂ’
ਮੁਜ਼ੱਫਰਨਗਰ : ਮੁਜ਼ੱਫਰਨਗਰ ਵਿੱਚ ਇੱਕ ਲਾੜੇ ਨੇ ਆਪਣੇ ਵਿਆਹ ਸਮਾਰੋਹ ਦੌਰਾਨ ਸਾਰਿਆਂ ਦਾ ਦਿਲ ਜਿੱਤ ਲਿਆ । ਤਿਲਕ ਸਮਾਰੋਹ ਦੌਰਾਨ ਅਵਧੇਸ਼ ਰਾਣਾ ਨੇ 31 ਲੱਖ ਰੁਪਏ ਦਾਜ ਵਜੋਂ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਸਿਰਫ਼ 1 ਰੁਪਏ ਦਾ ਸ਼ਗਨ ਸਵੀਕਾਰ ਕੀਤਾ । ਲਾੜੀ ਅਦਿਤੀ ਸਿੰਘ ਨੇ ਕੋਵਿਡ-19 ਮਹਾਂਮਾਰੀ ਦੌਰਾਨ ਆਪਣੇ ਪਿਤਾ ਨੂੰ ਗੁਆ ਦਿੱਤਾ ਸੀ ।
ਤਿਲਕ ਸਮਾਰੋਹ ਲਈ ਲਾੜੀ ਦੇ ਪਰਿਵਾਰ ਨੇ 31 ਲੱਖ ਰੁਪਏ ਇਕੱਠੇ ਕੀਤੇ ਅਤੇ ਇਸ ਨੂੰ ਇੱਕ ਥਾਲੀ ਵਿੱਚ ਸਜਾਇਆ , ਪਰ ਲਾੜੇ ਅਵਧੇਸ਼ ਨੇ ਥਾਲੀ ਅੱਗੇ ਆਪਣਾ ਸਿਰ ਝੁਕਾਇਆ ਅਤੇ ਪੈਸੇ ਵਾਪਸ ਕਰ ਦਿੱਤੇ ਅਤੇ ਕਿਹਾ ਕਿ ਮੇਰਾ ਇਸ 'ਤੇ ਕੋਈ ਹੱਕ ਨਹੀਂ ਹੈ । ਇਹ ਦੁਲਹਨ ਦੇ ਪਿਤਾ ਦੀ ਜੀਵਨ ਭਰ ਦੀ ਬਚਤ ਹੈ, ਮੈਂ ਇਸਨੂੰ ਨਹੀਂ ਲੈ ਸਕਦਾ। ਇਸ ਮੌਕੇ ਮੌਜੂਦ ਮਹਿਮਾਨਾਂ ਵੱਲੋਂ ਲਾੜੇ ਅਵਧੇਸ਼ ਦੀ ਸ਼ਲਾਘਾ ਕੀਤੀ ਗਈ । ਲਾੜੇ ਦੇ ਮਾਪਿਆਂ ਨੇ ਵੀ ਉਨ੍ਹਾਂ ਦੇ ਫੈਸਲੇ ਦਾ ਪੂਰਾ ਸਮਰਥਨ ਕੀਤਾ । ਇਸ ਨਾਲ ਵਿਆਹ ਦਾ ਮਾਹੌਲ ਹੋਰ ਵੀ ਖੁਸ਼ਨੁਮਾ ਹੋ ਗਿਆ । ਹਾਰਾਂ ਦੀ ਅਦਲਾ-ਬਦਲੀ ਅਤੇ ਕੰਨਿਆਦਾਨ ਸਮੇਤ ਸਾਰੀਆਂ ਰਸਮਾਂ ਬਹੁਤ ਖੁਸ਼ੀ ਨਾਲ ਪੂਰੀਆਂ ਹੋਈਆਂ।