ਉਤਰਾਖੰਡ ਵਿੱਚ ਠੰਢ ਠਾਰੇਗੀ ਹੋਰ ਹੱਡ, ਭਲਕੇ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਉੱਤਰਾਖੰਡ

ਸੇਬ ਅਤੇ ਸਬਜ਼ੀਆਂ ਦੀ ਫਸਲ ਹੋਵੇਗੀ ਪ੍ਰਭਾਵਿਤ

Uttarakhand Weather Update

Uttarakhand Weather Update: ਉਤਰਾਖੰਡ ਵਿੱਚ ਠੰਢ ਵਧਣ ਵਾਲੀ ਹੈ। ਅੱਜ ਪਹਾੜੀ ਇਲਾਕਿਆਂ ਵਿੱਚ ਬੱਦਲ ਛਾਏ ਰਹਿਣਗੇ ਅਤੇ ਕੱਲ੍ਹ ਸਵੇਰੇ ਮੀਂਹ ਪਵੇਗਾ, ਜਿਸ ਨਾਲ ਠੰਢ ਹੋਰ ਵਧੇਗੀ। ਅੱਜ ਸਵੇਰੇ ਪਹਾੜੀ ਇਲਾਕਿਆਂ ਵਿੱਚ ਤਾਪਮਾਨ ਡਿੱਗਿਆ ਹੈ। ਉਤਰਾਖੰਡ ਵਿੱਚ ਠੰਢ ਦਾ ਪ੍ਰਭਾਵ ਲਗਾਤਾਰ ਵੱਧ ਰਿਹਾ ਹੈ।

 ਦਿਨ ਵੇਲੇ ਹਲਕੀ ਜਿਹੀ ਧੁੱਪ ਨਿਕਲ ਰਹੀ ਹੈ, ਜਦੋਂ ਕਿ ਸ਼ਾਮ ਨੂੰ ਠੰਢੀਆਂ ਹਵਾਵਾਂ ਲੋਕਾਂ ਨੂੰ ਗਰਮ ਕੱਪੜਿਆਂ ਹੇਠ ਲਪੇਟਣ ਲਈ ਮਜਬੂਰ ਕਰ ਰਹੀਆਂ ਹਨ। ਮੌਸਮ ਵਿਭਾਗ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਠੰਢ ਹੋਰ ਵਧ ਸਕਦੀ ਹੈ।

ਸੂਬੇ ਦੇ ਕੁਝ ਪਹਾੜੀ ਖੇਤਰਾਂ ਵਿੱਚ ਜ਼ਮੀਨੀ ਕੋਹਰਾ ਪੈਣ ਦੀ ਉਮੀਦ ਹੈ। ਇਸ ਕੋਹਰੇ ਕਾਰਨ ਖੇਤਾਂ ਵਿੱਚ ਨਮੀ ਜੰਮ ਸਕਦੀ ਹੈ, ਜਿਸ ਨਾਲ ਸੇਬ ਅਤੇ ਸਬਜ਼ੀਆਂ ਦੀਆਂ ਫਸਲਾਂ ਪ੍ਰਭਾਵਿਤ ਹੋ ਸਕਦੀਆਂ ਹਨ। ਇਸ ਦੌਰਾਨ, ਸਵੇਰੇ ਦੇਹਰਾਦੂਨ, ਹਰਿਦੁਆਰ ਅਤੇ ਊਧਮ ਸਿੰਘ ਨਗਰ ਦੇ ਮੈਦਾਨੀ ਜ਼ਿਲ੍ਹਿਆਂ ਵਿੱਚ ਹਲਕੀ ਧੁੰਦ ਦੇਖੀ ਜਾ ਸਕਦੀ ਹੈ। ਮੌਸਮ ਵਿਗਿਆਨ ਕੇਂਦਰ, ਦੇਹਰਾਦੂਨ ਦੇ ਅਨੁਸਾਰ, ਵੀਰਵਾਰ ਨੂੰ ਪੂਰੇ ਸੂਬੇ ਵਿਚ ਮੌਸਮ ਖੁਸ਼ਕ ਰਹੇਗਾ, ਮੀਂਹ ਪੈਣ ਦੀ ਉਮੀਦ ਨਹੀਂ ਹੈ।

ਇਸ ਤੋਂ ਇਲਾਵਾ, ਉੱਤਰਾਖੰਡ ਦੇ ਪਹਾੜੀ ਇਲਾਕਿਆਂ ਵਿਚ ਤਾਪਮਾਨ, ਖਾਸ ਕਰਕੇ ਉੱਚੀਆਂ ਥਾਵਾਂ 'ਤੇ, ਆਮ ਨਾਲੋਂ ਘੱਟ ਰਹਿੰਦਾ ਹੈ। ਇਨ੍ਹਾਂ ਇਲਾਕਿਆਂ ਵਿੱਚ ਠੰਢ ਦੀ ਸੰਭਾਵਨਾ ਵੀ ਜ਼ਿਆਦਾ ਹੁੰਦੀ ਹੈ।