Uttarakhand: ਹੜ੍ਹ ਪ੍ਰਭਾਵਤ ਧਾਰਲੀ ’ਚ ਇਕ ਲਾਸ਼ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਉੱਤਰਾਖੰਡ

ਕੇਰਲ ਦਾ 28 ਮੈਂਬਰੀ ਸਮੂਹ ਲਾਪਤਾ, ਕਈਆਂ ਨੂੰ ਬਚਾਇਆ ਗਿਆ

Uttarakhand: A body was recovered in flood-affected Dharli.

ਉੱਤਰਾਕਾਸ਼ੀ (ਉਤਰਾਖੰਡ): ਹੜ੍ਹ ਪ੍ਰਭਾਵਤ ਪਹਾੜੀ ਪਿੰਡ ਧਾਰਲੀ ਤੋਂ ਬੁਧਵਾਰ ਨੂੰ ਇਕ ਲਾਸ਼ ਬਰਾਮਦ ਕੀਤੀ ਗਈ ਅਤੇ 150 ਲੋਕਾਂ ਨੂੰ ਬਚਾਇਆ ਗਿਆ। ਢਿੱਗਾਂ ਡਿਗਣ ਕਾਰਨ ਧਾਰਲੀ ਵਲ ਜਾਣ ਵਾਲੀਆਂ ਮੁੱਖ ਸੜਕਾਂ ਬੰਦ ਹੋ ਗਈਆਂ ਹਨ ਜਿੱਥੇ ਦਰਜਨਾਂ ਲੋਕ ਫਸੇ ਹੋਏ ਹਨ ਅਤੇ ਕਈ ਘਰ ਅਤੇ ਕਾਰਾਂ ਮੰਗਲਵਾਰ ਨੂੰ ਤੇਜ਼ ਪਾਣੀ ਵਿਚ ਵਹਿ ਗਈਆਂ। ਲਾਪਤਾ ਲੋਕਾਂ ਵਿਚ ਹਰਸਿਲ ਦੇ ਨੇੜਲੇ ਕੈਂਪ ਦੇ 11 ਫੌਜੀ ਜਵਾਨ ਵੀ ਸ਼ਾਮਲ ਸਨ।

ਉੱਤਰਕਾਸ਼ੀ ਆਫ਼ਤ ਕੰਟਰੋਲ ਰੂਮ ਨੇ ਦਸਿਆ ਕਿ ਜਿਸ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ ਹੈ, ਉਸ ਦੀ ਪਛਾਣ 35 ਸਾਲ ਦੇ ਆਕਾਸ਼ ਪੰਵਾਰ ਵਜੋਂ ਹੋਈ ਹੈ। ਲਾਪਤਾ ਲੋਕਾਂ ’ਚ ਕੇਰਲ ਦੇ ਰਹਿਣ ਵਾਲੇ ਸੈਲਾਨੀਆਂ ਦਾ 28 ਮੈਂਬਰੀ ਸਮੂਹ ਵੀ ਸ਼ਾਮਲ ਹੈ।

ਲਾਪਤਾ ਲੋਕਾਂ ਵਿਚੋਂ ਇਕ ਦੇ ਰਿਸ਼ਤੇਦਾਰ ਨੇ ਕਿਹਾ, ‘‘ਉਹ ਉਸ ਦਿਨ ਸਵੇਰੇ ਕਰੀਬ 8:30 ਵਜੇ ਉੱਤਰਕਾਸ਼ੀ ਤੋਂ ਗੰਗੋਤਰੀ ਜਾ ਰਹੇ ਸਨ। ਜਿਸ ਰਸਤੇ ਉਤੇ ਉਹ ਜਾ ਰਹੇ ਸਨ ਉਥੇ ਢਿੱਗਾਂ ਡਿਗਣ ਦੀ ਘਟਨਾ ਵਾਪਰੀ। ਜਦੋਂ ਤੋਂ ਉਹ ਚਲੇ ਗਏ, ਉਦੋਂ ਤੋਂ ਅਸੀਂ ਉਨ੍ਹਾਂ ਨਾਲ ਸੰਪਰਕ ਨਹੀਂ ਕਰ ਪਾ ਰਹੇ ਹਾਂ।’’

ਅਧਿਕਾਰੀਆਂ ਨੇ ਮੰਗਲਵਾਰ ਦੁਪਹਿਰ ਨੂੰ ਬੱਦਲ ਫਟਣ ਤੋਂ ਬਾਅਦ ਵਾਤਾਵਰਣ ਪੱਖੋਂ ਨਾਜ਼ੁਕ ਖੇਤਰ ਨੂੰ ਪ੍ਰਭਾਵਤ ਕਰਨ ਵਾਲੀ ਤਬਾਹੀ ਵਿਚ ਚਾਰ ਲੋਕਾਂ ਦੇ ਮਾਰੇ ਜਾਣ ਦਾ ਸ਼ੱਕ ਹੈ। ਧਾਰਲੀ ਦਾ ਘੱਟੋ-ਘੱਟ ਅੱਧਾ ਹਿੱਸਾ ਤੇਜ਼ੀ ਨਾਲ ਵਗ ਰਹੀ ਮਿੱਟੀ, ਮਲਬੇ ਅਤੇ ਪਾਣੀ ਦੇ ਹੇਠਾਂ ਦੱਬ ਗਿਆ ਸੀ। ਇਹ ਪਿੰਡ ਗੰਗੋਤਰੀ ਦੇ ਰਸਤੇ ਉਤੇ ਮੁੱਖ ਰੁਕਣ ਵਾਲਾ ਸਥਾਨ ਹੈ, ਜਿੱਥੋਂ ਗੰਗਾ ਨਿਕਲਦੀ ਹੈ, ਅਤੇ ਇੱਥੇ ਕਈ ਹੋਟਲ ਅਤੇ ਹੋਮ ਸਟੇਅ ਹਨ।

ਇਕ ਵਿਅਕਤੀ ਨੇ ਦਸਿਆ ਕਿ ਉਹ ਕੱਲ੍ਹ ਦੁਪਹਿਰ 2 ਵਜੇ ਤੋਂ ਅਪਣੇ ਭਰਾ ਅਤੇ ਅਪਣੇ ਪਰਵਾਰ ਨਾਲ ਸੰਪਰਕ ਨਹੀਂ ਕਰ ਸਕਿਆ ਸੀ। ਉਸ ਨੇ ਕਿਹਾ, ‘‘ਮੇਰਾ ਛੋਟਾ ਭਰਾ, ਉਸ ਦੀ ਪਤਨੀ ਅਤੇ ਉਸ ਦਾ ਬੇਟਾ ਹੈ। ਸਾਡੇ ਕੋਲ ਧਾਰਲੀ ਵਿਚ ਇਕ ਹੋਟਲ ਅਤੇ ਇਕ ਘਰ ਸੀ। ਇਹ ਸੱਭ ਵਹਿ ਗਿਆ। ਮੈਂ ਉਸ ਨਾਲ ਆਖਰੀ ਵਾਰ ਕੱਲ੍ਹ ਦੁਪਹਿਰ 2 ਵਜੇ ਗੱਲ ਕੀਤੀ ਸੀ। ਮੈਨੂੰ ਮੁੱਖ ਮੰਤਰੀ ਨੇ ਭਰੋਸਾ ਦਿਤਾ ਹੈ ਕਿ ਜੇਕਰ ਮੌਸਮ ਨੇ ਇਜਾਜ਼ਤ ਦਿਤੀ ਤਾਂ ਕੱਲ੍ਹ ਉਨ੍ਹਾਂ ਦੀ ਭਾਲ ਲਈ ਹੈਲੀਕਾਪਟਰ ਤਾਇਨਾਤ ਕੀਤਾ ਜਾਵੇਗਾ।’’

ਐਨ.ਡੀ.ਆਰ.ਐਫ. ਦੇ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਮੋਹਸੇਨ ਸ਼ਾਹੇਦੀ ਨੇ ਦਸਿਆ ਕਿ ਸੰਘੀ ਐਮਰਜੈਂਸੀ ਫੋਰਸ ਦੀਆਂ ਤਿੰਨ ਟੀਮਾਂ ਧਾਰਲੀ ਜਾ ਰਹੀਆਂ ਹਨ ਪਰ ਲਗਾਤਾਰ ਢਿੱਗਾਂ ਡਿਗਣ ਕਾਰਨ ਰਿਸ਼ੀਕੇਸ਼-ਉੱਤਰਕਾਸ਼ੀ ਹਾਈਵੇਅ ਬੰਦ ਹੋਣ ਕਾਰਨ ਉਹ ਉੱਥੇ ਨਹੀਂ ਪਹੁੰਚ ਸਕੀਆਂ। ਧਾਰਲੀ ਦੇਹਰਾਦੂਨ ਤੋਂ ਲਗਭਗ 140 ਕਿਲੋਮੀਟਰ ਦੂਰ ਹੈ ਅਤੇ ਆਮ ਤੌਰ ਉਤੇ ਇਥੇ ਪਹੁੰਚਣ ਨੂੰ ਪੰਜ ਘੰਟੇ ਲਗਦੇ ਹਨ।

ਉਨ੍ਹਾਂ ਨੇ ਹੈਲੀਕਾਪਟਰ ਰਾਹੀਂ ਧਾਰਲੀ ਅਤੇ ਹਰਸਿਲ ਦੇ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਸਰਵੇਖਣ ਕੀਤਾ ਅਤੇ ਬਾਅਦ ’ਚ ਹੜ੍ਹ ’ਚ ਲਾਪਤਾ ਹੋਏ ਜਵਾਨਾਂ ਅਤੇ ਰਿਸ਼ਤੇਦਾਰਾਂ ਨਾਲ ਮੁਲਾਕਾਤ ਕੀਤੀ। (ਪੀਟੀਆਈ