Uttarakhand ਦੇ ਦੋ ਸ਼ਹਿਰਾਂ ਦਾ ਤਾਪਮਾਨ -21 ਡਿਗਰੀ ’ਤੇ ਪਹੁੰਚਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਉੱਤਰਾਖੰਡ

ਚਮੋਲੀ, ਉੱਤਰਕਾਸ਼ੀ ਅਤੇ ਰੁਦਰਪ੍ਰਯਾਗ ਵਿੱਚ ਪਾਣੀ ਦੀਆਂ ਪਾਈਪਲਾਈਨਾਂ ਜੰਮੀਆਂ 

Temperatures in two cities of Uttarakhand reach -21 degrees

ਉਤਰਕਾਸ਼ੀ : ਪਹਾੜੀ ਇਲਾਕਿਆਂ ਵਿੱਚ ਬਰਫਬਾਰੀ ਕਾਰਨ ਤਾਪਮਾਨ ਵਿੱਚ ਭਾਰੀ ਗਿਰਾਵਟ ਆਈ ਹੈ । ਉੱਤਰਾਖੰਡ ਵਿੱਚ ਲਗਾਤਾਰ ਤਿੰਨ ਦਿਨਾਂ ਤੋਂ 2 ਸ਼ਹਿਰਾਂ ਦਾ ਤਾਪਮਾਨ -21 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸ ਵਿੱਚ ਪਿਥੌਰਾਗੜ੍ਹ ਦਾ ਅਦਿ ਕੈਲਾਸ਼ ਅਤੇ ਰੁਦਰਪ੍ਰਯਾਗ ਦਾ ਕੇਦਾਰਨਾਥ ਧਾਮ ਸ਼ਾਮਲ ਹਨ। ਚਮੋਲੀ, ਉੱਤਰਕਾਸ਼ੀ ਅਤੇ ਰੁਦਰਪ੍ਰਯਾਗ ਵਿੱਚ ਪਾਣੀ ਦੀਆਂ ਪਾਈਪਲਾਈਨਾਂ ਜੰਮ ਗਈਆਂ ਹਨ।

ਉਧਰ ਪਹਾੜੀ ਰਾਜਾਂ ਤੋਂ ਆ ਰਹੀਆਂ ਠੰਡੀਆਂ ਹਵਾਵਾਂ ਕਾਰਨ ਰਾਜਸਥਾਨ ਵਿੱਚ ਠੰਢ ਦਾ ਕਹਿਰ ਵਧ ਗਿਆ ਹੈ। 13 ਜ਼ਿਲ੍ਹਿਆਂ ਵਿੱਚ ਕੋਹਰੇ ਅਤੇ ਸ਼ੀਤਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਜੈਸਲਮੇਰ ਸਭ ਤੋਂ ਠੰਡਾ ਸ਼ਹਿਰ ਰਿਹਾ। ਇੱਥੇ ਨਿਊਨਤਮ ਤਾਪਮਾਨ 4.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।ਉਧਰ, ਬਿਹਾਰ ਦੇ 32 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਛਾਇਆ ਰਿਹਾ, ਜਿਸ ਕਾਰਨ ਵਿਜ਼ੀਬਿਲਟੀ 10 ਮੀਟਰ ਦੇ ਆਸਪਾਸ ਰਹੀ। ਅਗਲੇ ਇੱਕ ਹਫ਼ਤੇ ਤੱਕ ਕੜਾਕੇ ਦੀ ਠੰਢ ਪਵੇਗੀ ਅਤੇ 16 ਜ਼ਿਲ੍ਹਿਆਂ ਵਿੱਚ ਪਾਰਾ 7 ਡਿਗਰੀ ਸੈਲਸੀਅਸ ਤੋਂ ਹੇਠਾਂ ਪਹੁੰਚ ਗਿਆ ਹੈ।

ਉੱਤਰ ਪ੍ਰਦੇਸ਼ ਵਿੱਚ 30 ਸ਼ਹਿਰਾਂ ਵਿੱਚ ਸ਼ਨੀਵਾਰ ਸਵੇਰੇ ਸੰਘਣੀ ਧੁੰਦ ਛਾਈ ਰਹੀ, ਜਿਸ ਦਾ ਅਸਰ ਟਰੇਨਾਂ ਅਤੇ ਫਲਾਈਟਾਂ 'ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਗੋਰਖਪੁਰ, ਲਖਨਊ ਅਤੇ ਵਾਰਾਣਸੀ ਸਮੇਤ ਕਈ ਸਟੇਸ਼ਨਾਂ 'ਤੇ 50 ਤੋਂ ਵੱਧ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਕੁਝ ਟਰੇਨਾਂ ਤਾਂ 10-10 ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਲਖਨਊ, ਗੋਰਖਪੁਰ ਅਤੇ ਵਾਰਾਣਸੀ ਏਅਰਪੋਰਟ 'ਤੇ 5 ਤੋਂ ਵੱਧ ਫਲਾਈਟਾਂ ਦੇਰ ਨਾਲ ਪਹੁੰਚੀਆਂ।
ਮੱਧ ਪ੍ਰਦੇਸ਼ ਵਿੱਚ ਭੋਪਾਲ, ਇੰਦੌਰ, ਉੱਜੈਨ ਅਤੇ ਜਬਲਪੁਰ ਵਿੱਚ ਰਾਤ ਦਾ ਤਾਪਮਾਨ ਡਿੱਗ ਗਿਆ ਹੈ।