‘ਮੁਹੰਮਦ ਦੀਪਕ' ਦੇ ਜਿਮ 'ਚ ਮੈਂਬਰਾਂ ਦੀ ਗਿਣਤੀ 150 ਤੋਂ ਘਟ ਕੇ 15 ਹੋਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਉੱਤਰਾਖੰਡ

ਉਸ ਦੇ ਜਿਮ ਦੇ ਮੈਂਬਰਾਂ ਦੀ ਗਿਣਤੀ 150 ਤੋਂ ਘਟ ਕੇ ਸਿਰਫ਼ 15 ਰਹਿ ਗਈ ਹੈ।

Mohammad Deepak Uttarakhand News

ਦੇਹਰਾਦੂਨ : ਉੱਤਰਾਖੰਡ ਦੇ ਕੋਟਦਵਾਰ ਵਿਚ ਜਿਮ ਮਾਲਕ ਦੀਪਕ ਕੁਮਾਰ, ਜਿਸ ਨੇ ਖ਼ੁਦ ਨੂੰ ‘ਮੋਹੰਮਦ ਦੀਪਕ’ ਕਹਿ ਕੇ ਇਕ  ਮੁਸਲਿਮ ਦੁਕਾਨਦਾਰ ਦਾ ਸਾਥ ਦਿਤਾ, ਜਿਸ ਕਾਰਨ ਉਹ ਅੱਜ ਗੰਭੀਰ ਸਮਾਜਕ  ਅਤੇ ਆਰਥਕ  ਸੰਕਟ ਦਾ ਸਾਹਮਣਾ ਕਰ ਰਿਹਾ ਹੈ।

ਇਕ  ਵੀਡੀਉ  ਵਾਇਰਲ ਹੋਣ ਤੋਂ ਬਾਅਦ, ਉਸ ਦੇ ਜਿਮ ਦੇ ਮੈਂਬਰਾਂ ਦੀ ਗਿਣਤੀ 150 ਤੋਂ ਘਟ ਕੇ ਸਿਰਫ਼ 15 ਰਹਿ ਗਈ ਹੈ। ਇਸ ਕਾਰਨ ਉਸ ਦਾ ਕਾਰੋਬਾਰ ਲਗਭਗ ਠੱਪ ਹੋ ਗਿਆ ਹੈ ਅਤੇ ਪਰਵਾਰ  ਦੀ ਰੋਜ਼ੀ-ਰੋਟੀ ਵੀ ਪ੍ਰਭਾਵਤ  ਹੋਈ ਹੈ।

ਘਟਨਾ 26 ਜਨਵਰੀ ਨੂੰ ਵਾਪਰੀ, ਜਦੋਂ 70 ਸਾਲ ਦੇ ਮੁਸਲਿਮ ਦੁਕਾਨਦਾਰ ਵਕੀਲ ਅਹਿਮਦ ਨਾਲ ਬਜਰੰਗ ਦਲ ਦੇ ਕਾਰਕੁਨਾਂ ਦੀ ਤਕਰਾਰ ਹੋਈ। ਉਸ ਵੇਲੇ ਦੀਪਕ ਨੇ ਅੱਗੇ ਆ ਕੇ ਉਸ ਦਾ ਸਾਥ ਦਿਤਾ ਅਤੇ ਖ਼ੁਦ ਨੂੰ ‘ਮੋਹੰਮਦ ਦੀਪਕ’ ਕਹਿ ਕੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ। ਪਰ ਇਸ ਕਦਮ ਤੋਂ ਬਾਅਦ ਉਸ ਨੂੰ ਬਹੁਤ ਵੱਡੇ ਪੱਧਰ ’ਤੇ ਬਾਇਕਾਟ ਦਾ ਸਾਹਮਣਾ ਕਰਨਾ ਪਿਆ।  

ਦੀਪਕ ਨੇ ਸਰਕਾਰ ਵਲੋਂ  ਦਿਤੇ ਇਨਾਮ ਨੂੰ ਵੀ ਠੁਕਰਾਇਆ ਅਤੇ ਕਿਹਾ ਕਿ ਇਹ ਰਕਮ ਕਿਸੇ ਲੋੜਵੰਦ ਨੂੰ ਦਿਤੀ  ਜਾਵੇ। ਉਸ ਦਾ ਕਹਿਣਾ ਹੈ ਕਿ ਉਸ ਨੇ  ਸਿਰਫ਼ ਇਨਸਾਨੀਅਤ ਦੇ ਨਾਤੇ ਖੜ੍ਹਾ  ਹੋ ਕੇ ਸੱਚ ਦਾ ਸਾਥ ਦਿਤਾ।