Uttarakhand Weather Update: ਉਤਰਾਖੰਡ ਵਿੱਚ ਹੱਡ ਕੰਬਾਊ ਠੰਢ ਨੇ ਠਾਰੇ ਲੋਕ, ਪਹਾੜੀ ਇਲਾਕਿਆਂ ਪਈ ਧੁੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਉੱਤਰਾਖੰਡ

Uttarakhand Weather Update: 4-5 ਦਿਨਾਂ ਵਿੱਚ ਤਾਪਮਾਨ 2-3 ਡਿਗਰੀ ਸੈਲਸੀਅਸ ਹੋਰ ਘਟੇਗਾ

Uttarakhand Weather Update

ਉਤਰਾਖੰਡ ਵਿਚ ਹੱਡ ਕੰਬਾਊ ਠੰਢ ਪੈ ਪਹੀ ਹੈ। ਪਹਾੜੀ ਇਲਾਕਿਆਂ ਵਿਚ ਧੁੰਦ ਪਈ ਹੈ। ਜਿਸ ਕਾਰਨ ਤਾਪਮਾਨ ਡਿੱਗ ਗਿਆ ਹੈ। ਕੇਦਾਰਨਾਥ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 14 ਡਿਗਰੀ ਸੈਲਸੀਅਸ ਅਤੇ ਬਦਰੀਨਾਥ ਵਿੱਚ ਮਨਫ਼ੀ 11 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ, ਕੇਦਾਰਨਾਥ ਅਤੇ ਬਦਰੀਨਾਥ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਬਰਫ਼ ਪਿਘਲ ਗਈ ਹੈ, ਜਿਸ ਕਾਰਨ ਪਹਾੜਾਂ 'ਤੇ ਹਨੇਰਾ ਛਾਇਆ ਹੋਇਆ ਹੈ। ਇਹੀ ਸਥਿਤੀ ਉੱਤਰਕਾਸ਼ੀ ਅਤੇ ਪਿਥੌਰਾਗੜ੍ਹ ਵਿਚ ਵੀ ਦੇਖੀ ਜਾ ਰਹੀ ਹੈ।

ਮੌਸਮ ਵਿਗਿਆਨ ਕੇਂਦਰ, ਦੇਹਰਾਦੂਨ ਦੇ ਅਨੁਸਾਰ, ਅਗਲੇ 4-5 ਦਿਨਾਂ ਵਿਚ ਘੱਟੋ-ਘੱਟ ਤਾਪਮਾਨ ਵਿਚ 2-3 ਡਿਗਰੀ ਸੈਲਸੀਅਸ ਦੀ ਗਿਰਾਵਟ ਆਉਣ ਦੀ ਉਮੀਦ ਹੈ। ਘਾਟੀਆਂ ਵਿਚ ਦੂਰ-ਦੁਰਾਡੇ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਧੁੰਦ ਪੈਣ ਦੀ ਸੰਭਾਵਨਾ ਹੈ।

ਅੱਜ ਉੱਤਰਾਖੰਡ ਵਿੱਚ ਮੌਸਮ ਮੁੱਖ ਤੌਰ 'ਤੇ ਖੁਸ਼ਕ ਰਹਿਣ ਦੀ ਉਮੀਦ ਹੈ। ਸਵੇਰੇ ਸੂਬੇ ਦੇ ਮੈਦਾਨੀ ਇਲਾਕਿਆਂ ਵਿੱਚ ਹਲਕੀ ਧੁੰਦ ਪਈ। ਰਾਜਧਾਨੀ ਦੇਹਰਾਦੂਨ ਵਿੱਚ ਅਸਮਾਨ ਜ਼ਿਆਦਾਤਰ ਸਾਫ਼ ਰਹੇਗਾ।

ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ, ਅਤੇ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ। ਸਵੇਰ ਅਤੇ ਸ਼ਾਮ ਠੰਢੀਆਂ ਹੁੰਦੀਆਂ ਜਾ ਰਹੀਆਂ ਹਨ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਲਈ ਇਸੇ ਤਰ੍ਹਾਂ ਦੇ ਖੁਸ਼ਕ ਮੌਸਮ ਦੀ ਭਵਿੱਖਬਾਣੀ ਕੀਤੀ ਹੈ।