Uttarakhand ’ਚ ਛੁੱਟੀ ’ਤੇ ਆਏ ਆਈ.ਟੀ.ਬੀ.ਪੀ. ਦੇ ਜਵਾਨ ਦੀ ਸੜਕ ਹਾਦਸੇ ’ਚ ਹੋਈ ਮੌਤ
ਹਾਦਸੇ ਦੌਰਾਨ ਜਵਾਨ ਦੇ ਪਿਤਾ ਹੋਏ ਗੰਭੀਰ ਜ਼ਖ਼ਮੀ
ਸਿਤਾਰਗੰਜ : ਊਧਮ ਸਿੰਘ ਨਗਰ ਵਿੱਚ ਛੁੱਟੀ ’ਤੇ ਆਏ ਆਈ.ਟੀ.ਬੀ.ਪੀ. ਦੇ ਜਵਾਨ ਦੀ ਸੜਕ ਹਾਦਸੇ ’ਚ ਹੋਈ ਮੌਤ ਹੋਈ। ਇਹ ਹਾਦਸਾ ਡੰਪਰ ਅਤੇ ਮੋਟਰ ਸਾਈਕਲ ਦੀ ਹੋਈ ਟੱਕਰ ਕਾਰਨ ਵਾਪਰਿਆ, ਜਿਸ ’ਚ ਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਿਕ ਉਨ੍ਹਾਂ ਦੇ ਪਿਤਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਖਟੀਮਾ ਦੇ ਚੰਦੇਲੀ ਨਿਵਾਸੀ 32 ਸਾਲਾ ਆਈ.ਟੀ.ਬੀ.ਪੀ ਜਵਾਨ ਤ੍ਰਿਲੋਕ ਕੁਮਾਰ ਆਪਣੇ ਪਿਤਾ ਓਮ ਪ੍ਰਕਾਸ਼ ਨਾਲ ਬਾਈਕ ਤੇ ਸਿਤਾਰਗੰਜ ਦੇ ਕੈਲਾਸ਼ਪੁਰੀ ਵਾਪਸ ਜਾ ਰਹੇ ਸਨ।
ਇਸੇ ਦੌਰਾਨ ਸਿਤਾਰਗੰਜ ਦੇ ਬਘੌਰੀ ਕੋਲ ਤੇਜ਼ ਰਫ਼ਤਾਰ ਇਕ ਡੰਪਰ ਨੇ ਉਨ੍ਹਾਂ ਦੀ ਬਾਈਕ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਜਵਾਨ ਤ੍ਰਿਲੋਕ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਉਨ੍ਹਾਂ ਦੇ ਪਿਤਾ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀ ਓਮ ਪ੍ਰਕਾਸ਼ ਨੂੰ ਉਪ-ਜ਼ਿਲ੍ਹਾ ਚਿਕਿਤਸਾਲੇ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤ੍ਰਿਲੋਕ ਕੁਮਾਰ ਲੇਹ-ਲੱਦਾਖ ਵਿੱਚ ਤਾਇਨਾਤ ਸਨ ਅਤੇ ਇਨ੍ਹਾਂ ਦਿਨਾਂ ਵਿੱਚ ਛੁੱਟੀ ਤੇ ਘਰ ਆਏ ਹੋਏ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ, ਇੱਕ ਪੁੱਤਰ ਅਤੇ ਇੱਕ ਪੁੱਤਰੀ ਹਨ।