Chamoli News: ਚਮੋਲੀ ਵਿਚ ਟਾਟਾ ਸੂਮੋ 30 ਮੀਟਰ ਡੂੰਘੀ ਖੱਡ ਵਿੱਚ ਡਿੱਗੀ, ਪੁਲਿਸ ਅਤੇ ਸਥਾਨਕ ਲੋਕਾਂ ਨੇ ਬਚਾਈ ਲੋਕਾਂ ਦੀ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਉੱਤਰਾਖੰਡ

Chamoli News: ਨਸ਼ੇ ਵਿਚ ਸੀ ਡਰਾਈਵਰ

Tata Sumo falls into 30-meter deep gorge in Chamoli

Tata Sumo falls into 30-meter deep gorge in Chamoli:  ਉੱਤਰਾਖੰਡ ਦੇ ਚਮੋਲੀ ਵਿੱਚ ਚਾਰ ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਟਾਟਾ ਸੂਮੋ 30 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ। ਇਹ ਹਾਦਸਾ ਥਰਾਲੀ ਖੇਤਰ ਵਿੱਚ ਕੋਡਦੀਪ ਡੁੰਗਰੀ-ਥਰਾਲੀ ਮੋਟਰਵੇਅ 'ਤੇ ਵਾਪਰਿਆ।

ਜ਼ਖ਼ਮੀ ਹਸਪਤਾਲ ਵਿੱਚ ਭਰਤੀ ਹਨ। ਸਥਾਨਕ ਲੋਕ ਅਤੇ ਥਰਾਲੀ ਪੁਲਿਸ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਬਚਾਇਆ।ਸਾਰੇ ਜ਼ਖ਼ਮੀਆਂ ਨੂੰ  ਕਮਿਊਨਿਟੀ ਹੈਲਥ ਸੈਂਟਰ, ਥਰਾਲੀ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿੱਚ ਦੋ ਬੱਚੇ, ਇੱਕ ਔਰਤ ਅਤੇ ਇੱਕ ਆਦਮੀ ਸ਼ਾਮਲ ਹਨ। ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਥਰਾਲੀ ਪੁਲਿਸ ਸਟੇਸ਼ਨ ਦੇ ਅਧਿਕਾਰੀ ਵਿਨੋਦ ਚੌਰਸੀਆ ਨੇ ਦੱਸਿਆ ਕਿ ਹਾਦਸੇ ਦਾ ਕਾਰਨ ਡਰਾਈਵਰ ਦਾ ਨਸ਼ੇ ਵਿਚ ਹੋਣਾ ਸੀ। ਡਰਾਈਵਰ ਨਸ਼ੇ ਦੀ ਹਾਲਤ ਵਿਚ ਪਾਇਆ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ।