ਉਤਰਾਖੰਡ ਦੇ 6 ਜ਼ਿਲ੍ਹਿਆਂ ਵਿੱਚ ਕੋਹਰੇ ਨੇ ਠਾਰੇ ਲੋਕ, ਕੱਲ੍ਹ ਤੋਂ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਉੱਤਰਾਖੰਡ

ਪਹਾੜੀ ਇਲਾਕਿਆਂ ਵਿਚ ਪੈ ਰਹੀ ਠੰਢ ਕਾਰਨ ਮੈਦਾਨੀ ਇਲਾਕਿਆਂ ਵਿਚ ਵੀ ਪੈ ਰਹੀ ਸੰਘਣੀ ਧੁੰਦ

Uttarakhand Weather update

Uttarakhand Weather update: ਉੱਤਰਾਖੰਡ ਦੇ ਚਾਰ ਜ਼ਿਲ੍ਹਿਆਂ ਦੇਹਰਾਦੂਨ, ਹਰਿਦੁਆਰ, ਊਧਮ ਸਿੰਘ ਨਗਰ ਅਤੇ ਨੈਨੀਤਾਲ ਦੇ ਹੇਠਲੇ ਇਲਾਕੇ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਸੰਘਣੀ ਧੁੰਦ ਪੈ ਰਹੀ ਹੈ। ਚੰਪਾਵਤ ਅਤੇ ਪੌੜੀ ਵਿੱਚ ਵੀ ਹਲਕੀ ਧੁੰਦ ਪਈ, ਜਿਸ ਨਾਲ ਠੰਢ ਵਧ ਗਈ। ਹੋਰ ਇਲਾਕਿਆਂ ਵਿੱਚ ਬੱਦਲਵਾਈ ਰਹੀ।

ਦੇਹਰਾਦੂਨ ਦੇ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਉੱਤਰਕਾਸ਼ੀ, ਚਮੋਲੀ, ਰੁਦਰਪ੍ਰਯਾਗ ਅਤੇ ਪਿਥੌਰਾਗੜ੍ਹ ਵਿੱਚ ਅੱਜ ਰਾਤ ਤੋਂ ਬੱਦਲਵਾਈ ਰਹੇਗੀ ਅਤੇ ਕੱਲ੍ਹ ਤੋਂ ਮੀਂਹ ਅਤੇ ਬਰਫ਼ਬਾਰੀ ਹੋ ਸਕਦੀ ਹੈ।

ਉਤਰਾਖੰਡ ਦੇ ਪਹਾੜੀ ਇਲਾਕਿਆਂ ਵਿਚ ਪੈ ਰਹੀ ਕੜਾਕੇ ਦੀ ਠੰਢ ਦਾ ਸਿੱਧਾ ਅਸਰ ਮੈਦਾਨੀ ਇਲਾਕਿਆਂ ਵਿੱਚ ਵੀ ਮਹਿਸੂਸ ਕੀਤਾ ਜਾ ਰਿਹਾ ਹੈ।  ਰੋਜ਼ਾਨਾ ਸੰਘਣੀ ਧੁੰਦ ਪੈ ਰਹੀ ਹੈ।ਜਿਸ ਨਾਲ ਦ੍ਰਿਸ਼ਟੀ ਘੱਟ ਹੋ ਰਹੀ ਹੈ। ਖਾਸ ਕਰਕੇ ਸਕੂਲ ਜਾਣ ਵਾਲੇ ਬੱਚੇ, ਬਜ਼ੁਰਗ ਅਤੇ ਦਫ਼ਤਰ ਜਾਣ ਵਾਲੇ ਠੰਢ ਅਤੇ ਧੁੰਦ ਦੋਵਾਂ ਦਾ ਸਾਹਮਣਾ ਕਰ ਰਹੇ ਹਨ।