ਨੈਨੀਤਾਲ ’ਚ ਡੂੰਘੀ ਖੱਡ ’ਚ ਕਾਰ ਡਿੱਗਣ ਦੋ ਵਿਅਕਤੀਆਂ ਦੀ ਗਈ ਜਾਨ
ਦੋ ਗੰਭੀਰ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ’ਚ ਕਰਵਾਇਆ ਭਰਤੀ
ਨੈਨੀਤਾਲ : ਨੈਨੀਤਾਲ ਵਿੱਚ 250 ਮੀਟਰ ਡੂੰਘੀ ਖੱਡ ਵਿੱਚ ਕਾਰ ਡਿੱਗਣ ਨਾਲ ਦੋ ਸੈਲਾਨੀਆਂ ਦੀ ਮੌਤ ਹੋ ਗਈ ਹੈ, ਜਦਕਿ ਦੋ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਉੱਚੇ ਸੈਂਟਰ ਵਿੱਚ ਰੈਫਰ ਕੀਤਾ ਗਿਆ ਹੈ। ਪੁਲਿਸ ਅਤੇ ਆਲੇ-ਦੁਆਲੇ ਦੇ ਲੋਕਾਂ ਨੇ ਰੱਸੀਆਂ ਦੀ ਮਦਦ ਨਾਲ ਜ਼ਖਮੀਆਂ ਨੂੰ ਖੱਡ ਵਿੱਚੋਂ ਬਾਹਰ ਕੱਢਿਆ।
ਉਨਾਓ ਤੋਂ ਕੈਂਚੀ ਧਾਮ ਅਤੇ ਜਾਗੇਸ਼ਵਰ ਦੀ ਯਾਤਰਾ ਲਈ ਨਿਕਲੇ ਚਾਰ ਸੈਲਾਨੀ ਸ਼ਨੀਵਾਰ ਨੂੰ ਜਿਓਲੀਕੋਟ-ਭਵਾਲੀ ਰੋਡ 'ਤੇ ਖੂਪੀ ਦੇ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਏ । ਕਾਰ ਨੰਬਰ UP78 HJ4936 ਸੰਤੁਲਨ ਵਿਗੜਨ ਕਰਕੇ ਢਾਈ ਸੌ ਮੀਟਰ ਡੂੰਘੀ ਖੱਡ ਵਿੱਚ ਜਾ ਡਿੱਗੀ । ਇਸ ਹਾਦਸੇ ਵਿੱਚ ਅੰਕਿਤ ਚੌਧਰੀ ਅਤੇ ਅਭਿਰਾਜ ਦੀ ਮੌਕੇ 'ਤੇ ਹੀ ਮੌਤ ਹੋ ਗਈ ਦੋਵੇਂ ਮ੍ਰਿਤਕ ਉਨਾਓ ਦੇ ਪੀਤਾਂਬਰ ਨਗਰ ਦੇ ਰਹਿਣ ਵਾਲੇ ਸਨ।
ਜ਼ਖ਼ੀਮੀ ਸੈਲਾਨੀ ਅਤੁਲ ਦੂਬੇ ਅਤੇ ਸ਼ਿਆਮ ਨੂੰ ਰੱਸੀਆਂ ਦੀ ਮਦਦ ਨਾਲ ਖੱਡ ਵਿੱਚੋਂ ਬਾਹਰ ਕੱਢ ਕੇ ਹਲਦਵਾਨੀ ਹਾਇਰ ਸੈਂਟਰ ਭੇਜਿਆ ਗਿਆ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਥਾਨਕ ਪ੍ਰਸ਼ਾਸਨ ਅਤੇ ਰੈਸਕਿਊ ਟੀਮ ਹਾਦਸੇ ਦੀ ਜਾਂਚ ਕਰ ਰਹੀ ਹੈ। ਪ੍ਰਸ਼ਾਸਨ ਨੇ ਕਿਹਾ ਹੈ ਕਿ ਹਾਦਸੇ ਦੀ ਪੂਰੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਅਤੇ ਭਵਿੱਖ ਵਿੱਚ ਅਜਿਹੇ ਹਾਦਸਿਆਂ ਤੋਂ ਬਚਾਅ ਲਈ ਸੁਰੱਖਿਆ ਉਪਾਵਾਂ ਨੂੰ ਹੋਰ ਸਖਤ ਕੀਤਾ ਜਾਵੇਗਾ।