Uttarakhand Weather Update: ਉਤਰਾਖੰਡ ਵਿੱਚ ਮੀਂਹ ਅਤੇ ਬਰਫ਼ਬਾਰੀ ਕਾਰਨ ਸਕੂਲ ਬੰਦ, ਬਿਜਲੀ ਸਪਲਾਈ ਠੱਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਉੱਤਰਾਖੰਡ

Uttarakhand Weather Update: ਮੌਸਮ ਵਿਭਾਗ ਅਨੁਸਾਰ 29 ਜਨਵਰੀ ਤੱਕ ਮੌਸਮ ਅਜਿਹਾ ਹੀ ਰਹਿਣ ਵਾਲਾ

Uttarakhand Weather Update

Uttarakhand Weather Update: ਉੱਤਰਾਖੰਡ ਦੇ 10 ਜ਼ਿਲ੍ਹਿਆਂ ਵਿੱਚ ਅੱਜ ਮੌਸਮ ਖ਼ਰਾਬ ਹੈ। ਇਨ੍ਹਾਂ ਵਿੱਚ ਨੈਨੀਤਾਲ, ਪਿਥੌਰਾਗੜ੍ਹ, ਚਮੋਲੀ, ਉੱਤਰਕਾਸ਼ੀ, ਬਾਗੇਸ਼ਵਰ, ਪੌੜੀ, ਟਿਹਰੀ, ਅਲਮੋੜਾ, ਦੇਹਰਾਦੂਨ, ਰੁਦਰਪ੍ਰਯਾਗ ਅਤੇ ਚੰਪਾਵਤ ਸ਼ਾਮਲ ਹਨ। ਪਿਛਲੇ 24 ਘੰਟਿਆਂ ਤੋਂ ਇੱਥੇ ਕੁਝ ਇਲਾਕਿਆਂ ਵਿੱਚ ਰੁਕ-ਰੁਕ ਕੇ ਮੀਂਹ ਅਤੇ ਬਰਫ਼ਬਾਰੀ ਹੋ ਰਹੀ ਹੈ। ਇਹ ਰਾਜ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਲਗਾਤਾਰ ਦੂਜਾ ਦਿਨ ਹੈ ਜਦੋਂ ਮੌਸਮ ਖ਼ਰਾਬ ਰਿਹਾ ਹੈ। ਮੌਸਮ ਵਿਭਾਗ ਅਨੁਸਾਰ 29 ਜਨਵਰੀ ਤੱਕ ਮੌਸਮ ਅਜਿਹਾ ਹੀ ਰਹਿਣ ਵਾਲਾ ਹੈ।

ਡਿਫੈਂਸ ਜੀਓਇਨਫਾਰਮੈਟਿਕਸ ਰਿਸਰਚ ਐਸਟੈਬਲਿਸ਼ਮੈਂਟ (ਡੀਜੀਆਰਈ), ਚੰਡੀਗੜ੍ਹ ਵੱਲੋਂ ਜਾਰੀ ਕੀਤੇ ਗਏ ਐਵਲੈਂਚ ਚੇਤਾਵਨੀ ਬੁਲੇਟਿਨ (ਏਡਬਲਯੂਬੀ) ਦੇ ਅਨੁਸਾਰ, ਅੱਜ ਸ਼ਾਮ 5 ਵਜੇ ਤੱਕ ਉੱਤਰਕਾਸ਼ੀ, ਚਮੋਲੀ, ਰੁਦਰਪ੍ਰਯਾਗ, ਪਿਥੌਰਾਗੜ੍ਹ ਅਤੇ ਬਾਗੇਸ਼ਵਰ ਵਿੱਚ ਬਰਫ਼ ਖਿਸਕਣ ਦੀ ਸੰਭਾਵਨਾ ਹੈ।  ਚੇਤਾਵਨੀ ਦੇ ਅਨੁਸਾਰ, ਖ਼ਤਰਾ ਮੁੱਖ ਤੌਰ 'ਤੇ 2800 ਮੀਟਰ ਤੋਂ ਉੱਪਰ ਦੇ ਖੇਤਰਾਂ ਵਿੱਚ ਦੱਸਿਆ ਗਿਆ ਹੈ।

ਆਫ਼ਤ ਪ੍ਰਬੰਧਨ ਸਕੱਤਰ ਵਿਨੋਦ ਕੁਮਾਰ ਸੁਮਨ ਨੇ ਉੱਤਰਕਾਸ਼ੀ, ਚਮੋਲੀ, ਰੁਦਰਪ੍ਰਯਾਗ ਅਤੇ ਪਿਥੌਰਾਗੜ੍ਹ ਦੇ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਤੇ ਹੋਰ ਵਿਭਾਗਾਂ ਨੂੰ ਅਲਰਟ ਮੋਡ 'ਤੇ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਚੇਤਾਵਨੀ ਅਤੇ ਮੌਸਮ ਦੇ ਮੱਦੇਨਜ਼ਰ, 12 ਜ਼ਿਲ੍ਹਿਆਂ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਹਨ ਇਸ ਵਿੱਚ ਦੇਹਰਾਦੂਨ, ਉੱਤਰਕਾਸ਼ੀ, ਰੁਦਰਪ੍ਰਯਾਗ, ਚਮੋਲੀ, ਪੌੜੀ, ਟਿਹਰੀ, ਅਲਮੋੜਾ, ਬਾਗੇਸ਼ਵਰ, ਪਿਥੌਰਾਗੜ੍ਹ, ਚੰਪਾਵਤ, ਨੈਨੀਤਾਲ ਅਤੇ ਊਧਮ ਸਿੰਘ ਨਗਰ ਵਿੱਚ ਇੰਟਰਮੀਡੀਏਟ ਪੱਧਰ ਤੱਕ ਦੇ ਆਂਗਣਵਾੜੀ ਕੇਂਦਰ ਅਤੇ ਸਕੂਲ ਸ਼ਾਮਲ ਹਨ।

ਬਸੰਤ ਪੰਚਮੀ ਵਾਲੇ ਦਿਨ, ਰਾਜ ਦੇ 10 ਜ਼ਿਲ੍ਹਿਆਂ ਵਿੱਚ ਬਰਫ਼ਬਾਰੀ ਦਰਜ ਕੀਤੀ ਗਈ। ਉੱਤਰਕਾਸ਼ੀ ਅਤੇ ਚੱਕਰਤਾ ਵਿੱਚ ਸਭ ਤੋਂ ਵੱਧ ਬਰਫ਼ਬਾਰੀ ਹੋਈ। ਬੀਤੀ ਦੇਰ ਰਾਤ, ਆਫ਼ਤ ਪ੍ਰਬੰਧਨ ਟੀਮਾਂ ਨੇ ਉੱਤਰਕਾਸ਼ੀ ਦੇ ਧੋਂਤਰੀ ਲੰਬਗਾਓਂ ਮੋਟਰ ਰੋਡ 'ਤੇ ਫਸੇ ਅੱਠ ਤੋਂ ਬਾਰਾਂ ਲੋਕਾਂ ਨੂੰ ਬਚਾਇਆ।