ਮਸੂਰੀ 'ਚ ਪੰਜਾਬੀ ਸੂਫ਼ੀ ਕਵੀ ਬਾਬਾ ਬੁੱਲ੍ਹੇ ਸ਼ਾਹ ਦੀ ਦਰਗਾਹ ਦੀ ਭੰਨਤੋੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਉੱਤਰਾਖੰਡ

ਸ਼ਰਾਰਤੀ ਅਨਸਰਾਂ ਨੇ ਕੀਤੀ ਭੰਨਤੋੜ

Punjabi Sufi poet Baba Bulleh Shah's shrine vandalized in Mussoorie

ਦੇਹਰਾਦੂਨ: ਉੱਤਰਾਖੰਡ ’ਚ ਸੈਰ-ਸਪਾਟੇ ਲਈ ਮਸ਼ਹੂਰ ਸ਼ਹਿਰ ਮਸੂਰੀ ’ਚ ਬਾਬਾ ਹਿਸਾਰ ਖੇਤਰ ਦੇ ਇਕ ਨਿਜੀ ਸਕੂਲ ਦੀ ਜ਼ਮੀਨ ਉਤੇ ਬਣੀ ਉੱਤੇ ਪੰਜਾਬੀ ਸੂਫ਼ੀ ਕਵੀ ਬਾਬਾ ਬੁੱਲ੍ਹੇ ਸ਼ਾਹ ਦੀ ਦਰਗਾਹ ਦੀ ਸ਼ਰਾਰਤੀ ਤੱਤਾਂ ਨੇ ਤੋੜਭੰਨ ਕੀਤੀ। ਸਨਿਚਰਵਾਰ ਦੇਰ ਸ਼ਾਮ ਵਾਪਰੀ ਘਟਨਾ ਤੋਂ ਬਾਅਦ ਮੌਕੇ ਉਤੇ ਵੱਡੀ ਗਿਣਤੀ ’ਚ ਲੋਕ ਇਕੱਠੇ ਹੋ ਗਏ ਅਤੇ ਵਿਰੋਧ ਪ੍ਰਦਰਸ਼ਨ ਕਰਨ ਲੱਗੇ। ਬਾਬਾ ਬੁੱਲ੍ਹੇ ਸ਼ਾਹ ਕਮੇਟੀ ਨੇ ਇਸ ਘਟਨਾ ਉਤੇ ਡੂੰਘਾ ਗੁੱਸਾ ਪ੍ਰਗਟ ਕਰਦਿਆਂ ਮੁਲਜ਼ਮਾਂ ਵਿਰੁਧ ਵੱਡੀ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਦਸਿਆ ਕਿ ਘਟਨਾ ਤੋਂ ਬਾਅਦ ਸੁਰੱਖਿਆ ਦੇ ਨਜ਼ਰੀਏ ਨਾਲ ਮੌਕੇ ਉਤੇ ਢੁਕਵੀਂ ਪੁਲਿਸ ਦੀ ਤੈਨਾਤੀ ਕਰ ਦਿਤੀ ਗਈ ਹੈ।

ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਘਟਨਾ ਬਾਰੇ ਕਰੀਬ 20-25 ਲੋਕਾਂ ਵਿਰੁਧ ਤਹਿਰੀਰ ਦਿਤੀ ਗਈ ਹੈ ਜਿਸ ਦੇ ਆਧਾਰ ’ਤੇ ਉਨ੍ਹਾਂ ਵਿਰੁਧ ਮੁਕਦਮ ਦਰਜ ਕੀਤਾ ਜਾ ਰਿਹਾ ਹੈ। ਇਸ ਦੌਰਾਨ ਘਟਨਾ ਬਾਰੇ ਇਕ ਵੀਡੀਉ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ, ਜਿਸ ’ਚ ਕੁਝ ਲੋਕ ਕਥਿਤ ਰੂਪ ’ਚ ਧਾਰਮਕ ਨਾਅਰੇ ਲਗਾਉਂਦੇ ਮਜ਼ਾਰ ਨੂੰ ਤੋੜਦੇ ਦਿਸ ਰਹੇ ਹਨ। ਹਾਲਾਂਕਿ, ਇਸ ਬਾਰੇ ਪੁਲਿਸ ਨੇ ਕਿਹਾ ਕਿ ਅਜੇ ਵੀਡੀਉ ਦੀ ਸਚਾਈ ਦੀ ਜਾਂਚ ਕੀਤੀ ਜਾ ਰਹੀ ਹੈ।