Uttarakhand Weather Update: ਉੱਤਰਾਖੰਡ ਵਿਚ 4-4 ਫੁੱਟ ਜਮ੍ਹਾ ਹੋਈ ਬਰਫ਼, ਅੱਜ ਵੀ ਮੌਸਮ ਖ਼ਰਾਬ ਰਹਿਣ ਦੀ ਚੇਤਾਵਨੀ
Uttarakhand Weather Update: ਕਈ ਥਾਈਂ ਮੀਂਹ ਪੈਣ ਦੀ ਸੰਭਾਵਨਾ
ਅੱਜ ਉੱਤਰਾਖੰਡ ਦੇ ਪੰਜ ਜ਼ਿਲ੍ਹਿਆਂ ਵਿਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਉੱਤਰਕਾਸ਼ੀ, ਰੁਦਰਪ੍ਰਯਾਗ, ਚਮੋਲੀ, ਬਾਗੇਸ਼ਵਰ ਅਤੇ ਪਿਥੌਰਾਗੜ੍ਹ ਦੇ ਉੱਚੇ ਇਲਾਕੇ ਸ਼ਾਮਲ ਹਨ। ਇਸ ਤੋਂ ਇਲਾਵਾ, ਮੌਸਮ ਵਿਭਾਗ ਦੇ ਅਨੁਸਾਰ, 2,800 ਮੀਟਰ ਅਤੇ ਇਸ ਤੋਂ ਵੱਧ ਉਚਾਈ ਵਾਲੇ ਖੇਤਰਾਂ ਵਿੱਚ ਬਰਫ਼ਬਾਰੀ ਸੰਭਵ ਹੈ। 29 ਜਨਵਰੀ ਤੱਕ ਮੌਸਮ ਅਜਿਹਾ ਹੀ ਰਹਿਣ ਦੀ ਉਮੀਦ ਹੈ।
ਰੱਖਿਆ ਮੰਤਰਾਲੇ ਦੇ ਅਧੀਨ ਚੰਡੀਗੜ੍ਹ ਸਥਿਤ ਡਿਫੈਂਸ ਜੀਓ-ਇਨਫਾਰਮੈਟਿਕਸ ਰਿਸਰਚ ਐਸਟੈਬਲਿਸ਼ਮੈਂਟ (ਡੀਜੀਆਰਈ) ਨੇ ਉੱਤਰਾਖੰਡ ਦੇ ਪੰਜ ਜ਼ਿਲ੍ਹਿਆਂ ਲਈ ਅਗਲੇ 12 ਘੰਟਿਆਂ ਲਈ ਹਾਈ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ, ਅੱਜ ਸ਼ਾਮ 5 ਵਜੇ ਤੱਕ ਰਾਜ ਦੇ ਉੱਚਾਈ ਵਾਲੇ ਇਲਾਕਿਆਂ ਵਿੱਚ ਬਰਫ਼ਬਾਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਮੌਸਮ ਵਿਗਿਆਨੀਆਂ ਨੇ ਚਮੋਲੀ ਜ਼ਿਲ੍ਹੇ ਨੂੰ "ਜ਼ੋਨ 3" ਜਾਂ ਔਰੇਂਜ ਚੇਤਾਵਨੀ 'ਤੇ ਰੱਖਿਆ ਹੈ, ਜਿੱਥੇ 3,000 ਮੀਟਰ ਤੋਂ ਉੱਪਰ ਦੇ ਖੇਤਰਾਂ ਨੂੰ "ਅਸੁਰੱਖਿਅਤ" ਦੱਸਿਆ ਗਿਆ ਹੈ। ਪਿਥੌਰਾਗੜ੍ਹ, ਬਾਗੇਸ਼ਵਰ, ਰੁਦਰਪ੍ਰਯਾਗ ਅਤੇ ਉੱਤਰਕਾਸ਼ੀ ਜ਼ਿਲ੍ਹਿਆਂ ਨੂੰ 'ਜ਼ੋਨ 2', ਜਾਂ ਯੈਲੋ ਅਲਰਟ ਅਧੀਨ ਰੱਖਿਆ ਗਿਆ ਹੈ, ਜਿੱਥੇ 2,800 ਮੀਟਰ ਤੋਂ ਵੱਧ ਦੀ ਉਚਾਈ 'ਤੇ ਬਰਫ਼ਬਾਰੀ ਹੋ ਸਕਦੀ ਹੈ।
ਯਾਤਰੀਆਂ ਅਤੇ ਸਥਾਨਕ ਲੋਕਾਂ ਨੂੰ ਢਲਾਣਾਂ 'ਤੇ ਜਾਣ ਤੋਂ ਪਹਿਲਾਂ ਬਹੁਤ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। ਇਸ ਦੌਰਾਨ, ਰਾਜ ਦੇ ਮੈਦਾਨੀ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਧੁੰਦ ਪੈਣ ਦੀ ਉਮੀਦ ਹੈ।