ਸ਼ਾਰਟਕੱਟ ਦੇ ਚੱਕਰ ’ਚ ਗਵਾਈ ਪੁੱਤਰ ਦੀ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਉੱਤਰਾਖੰਡ

ਹਾਥੀ ਨੇ ਮਾਂ-ਬਾਪ ਦੇ ਸਾਹਮਣੇ ਬੱਚੇ ਨੂੰ ਪਟਕਿਆ, ਗਈ ਜਾਨ

Son's life lost in the pursuit of shortcuts

ਦੇਹਰਾਦੂਨ : ਦੇਹਰਾਦੂਨ ਵਿੱਚ 12 ਕਿਲੋਮੀਟਰ ਦੇ ਸਫ਼ਰ ਤੋਂ ਬਚਣ ਲਈ ਰਿਜ਼ਰਵ ਜੰਗਲ ਦੇ ਸ਼ਾਰਟਕੱਟ ਰਸਤੇ ਤੋਂ ਜਾ ਰਹੇ ਇੱਕ ਪਰਿਵਾਰ ਦੇ 12 ਸਾਲ ਦੇ ਲੜਕੇ ਨੂੰ ਉਸ ਦੇ ਮਾਤਾ-ਪਿਤਾ ਦੇ ਸਾਹਮਣੇ ਹੀ ਹਾਥੀ ਨੇ ਬੱਚੇ ਨੂੰ ਪਟਕ ਕੇ ਮਾਰ ਦਿੱਤਾ । ਜਿਸ ਸੜਕ ’ਤੇ ਹਾਥੀ ਨੇ ਬੱਚੇ ’ਤੇ ਹਮਲਾ ਕੀਤਾ ਉਹ ਰਿਜ਼ਰਵ ਜੰਗਲ ਦੇ ਅੰਦਰ ਜਾਂਦੀ ਹੈ, ਜਿੱਥੇ ਹਾਥੀਆਂ ਅਤੇ ਹੋਰ ਜੰਗਲੀ ਜਾਨਵਰਾਂ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਪਰ ਲੋਕ ਸ਼ਾਰਟ ਕੱਟ ਦੇ ਚੱਕਰ ’ਚ ਖਤਰਾ ਉਠਾਉਂਦੇ ਹੋਏ ਇਸ ਰਸਤੇ ’ਤੇ ਜਾਣ ਤੋਂ ਨਹੀਂ ਡਰਦੇ। ਮ੍ਰਿਤਕ ਕੁਣਾਲ ਦੇ ਪਿਤਾ ਕਮਲ ਨੇ ਵੀ 12 ਕਿਲੋਮੀਟਰ ਦਾ ਸਫਰ ਬਚਾਉਣ ਦੇ ਚੱਕਰ ’ਚ ਖੁਦ ਦੇ ਨਾਲ ਪਤਨੀ ਅਤੇ ਪੁੱਤਰ ਦੀ ਜਾਨ ਨੂੰ ਖਤਰੇ ਵਿਚ ਪਾ ਦਿੱਤਾ ਅਤੇ ਇਸ ਸ਼ਾਰਟਕੱਟ ਦੇ ਚੱਕਰ ਵਿਚ ਉਹ ਬੇਟੇ ਦੀ ਜਾਨ ਗੁਆ ਬੈਠਾ।
ਦਰਅਸਲ ਰੇਹੜਖਾਲਾ-ਕਾਲੂਵਾਲਾ ਕੱਚੇ ਵਨ ਮੋਟਰ ਰਸਤੇ ਭੋਪਾਲਪਾਨੀ ਪੁਲ ਤੋਂ ਕਾਲੂਵਾਲਾ ਮੰਦਿਰ ਦੇ ਕੋਲ ਨਿਕਲਦਾ ਹੈ। ਜੋ ਲਗਭਗ ਤਿੰਨ ਕਿਲੋਮੀਟਰ ਦਾ ਸ਼ਾਰਟਕੱਟ ਰਸਤਾ ਹੈ। ਉਥੇ ਹੀ ਇਹ ਦੂਰੀ ਮੁੱਖ ਮਾਰਗ ਤੋਂ ਜਾਣ ’ਤੇ ਲਗਭਗ15 ਕਿਲੋਮੀਟਰ ਦੀ ਹੈ। ਯਾਨੀ ਲਗਭਗ 12 ਦੀ ਦੂਰੀ ਇਸ ਸ਼ਾਰਟ ਕੱਟ ਦਾ ਰਿਸਕ ਲੈਣ ਨਾਲ ਘੱਟ ਹੋ ਜਾਂਦੀ ਹੈ। ਰੇਂਜਰ ਨਥੀਲਾਲ ਨੇ ਦੱਸਿਆ ਕਿ ਉਥੇ ਜੰਗਲ ਵਿਭਾਗ ਲੋਕਾਂ ਨੂੰ ਇਸ ਰਸਤੇ ’ਤੇ ਜਾਣ ਤੋਂ ਰੋਕਦਾ ਹੈ ਪਰ ਲੋਕ ਫਿਰ ਵੀ ਲੋਕ ਚੋਰੀ ਇਸ ਰਸਤੇ ’ਤੇ ਚਲੇ ਜਾਂਦੇ ਹਨ।
ਮਾਤਾ-ਪਿਤਾ ਦੀਆਂ ਅੱਖਾਂ ਦੇ ਸਾਹਮਣੇ 12 ਸਾਲ ਦੇ ਬੱਚੇ ਨੂੰ ਹਾਥੀ ਨੇ ਪਟਕ ਕੇ ਮਾਰ ਦਿੱਤਾ। ਲਾਚਾਰ ਮਾਤਾ-ਪਿਤਾ ਚੀਖਦੇ ਚਿਲਾਉਂਦੇ ਰਹੇ ਪਰ ਜੰਗਲ ’ਚ ਉਨ੍ਹਾਂ ਦੀ ਆਵਾਜ਼ ਸੁਣਨ ਵਾਲਾ ਕੋਈ ਨਹੀਂ ਸੀ। ਅਚਾਨਕ ਹਾਥੀ ਦੇ ਸਾਹਮਣੇ ਆਉਣ ’ਤੇ ਮਾਤਾ-ਪਿਤਾ ਘਬਰਾ ਗਏ ਸਨ। ਜ਼ਿਕਰਯੋਗ ਹੈ ਕਿ ਬੀਤੇ ਸਾਲ ਵੀ ਜੰਗਲ ’ਚ ਲੱਕੜੀਆਂ ਇਕੱਠੀਆਂ ਕਰਨ ਗਏ ਦੋ ਵਿਅਕਤੀਆਂ ਨੂੰ ਵੀ ਹਾਥੀ ਨੇ ਮਾਰ ਦਿੱਤਾ ਸੀ।