'ਆਈ ਫ਼ੋਨ' ਖਰੀਦਣ ਲਈ 17 ਸਾਲਾ ਲੜਕੇ ਨੇ ਘਰਦਿਆਂ ਤੋਂ ਚੋਰੀ ਵੇਚੀ ਕਿਡਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਮਾਰਟਫੋਨ ਦਾ ਹਰ ਕੋਈ ਦੀਵਾਨਾ ਹੁੰਦਾ ਹੈ ਪਰ ਜਦੋਂ ਗੱਲ ਆਈਫੋਨ ਦੀ ਹੋਵੇ ਤਾਂ ਇਹ ਦੀਵਾਨਗੀ ਪਾਗਲਪਣ ਦੀ ਸਾਰੀ ਹਦਾਂ ਪਾਰ ਕਰ ਜਾਂਦੀ ਹੈ। ਅਕਸਰ ਹੀ ਅਸੀ ਮਜ਼ਾਕ 'ਚ ਇਹ ...

Young Boy Sold His Kidney For an iPhone

ਬੀਜਿੰਗ: ਸਮਾਰਟਫੋਨ ਦਾ ਹਰ ਕੋਈ ਦੀਵਾਨਾ ਹੁੰਦਾ ਹੈ ਪਰ ਜਦੋਂ ਗੱਲ ਆਈਫੋਨ ਦੀ ਹੋਵੇ ਤਾਂ ਇਹ ਦੀਵਾਨਗੀ ਪਾਗਲਪਣ ਦੀ ਸਾਰੀ ਹਦਾਂ ਪਾਰ ਕਰ ਜਾਂਦੀ ਹੈ। ਅਕਸਰ ਹੀ ਅਸੀ ਮਜ਼ਾਕ 'ਚ ਇਹ ਗੱਲ ਵੀ ਕਹਿ ਦਿੰਦੇ ਹਨ ਕਿ ਆਈਫੋਨ ਲਈ ਤਾਂ ਅਸੀ ਕਿਡਨੀ ਵੀ ਵੇਚ ਦੇਵਾਂਗੇ ਪਰ ਇਹ ਮਜ਼ਾਕ ਕੋਈ ਸੀਰਿਅਸਲੀ ਹੀ ਲੈ ਗਿਆ। ਜੀ ਹਾਂ ਅਸੀ ਗੱਲ ਕਰ ਰਹੇ ਹਾਂ ਚੀਨ ਦੇ ਇਕ 17 ਸਾਲ ਦੇ ਮੁੰਡੇ ਸ਼ਿਆਓ ਵਾਂਗ ਦੀ। ਜਿਸ ਨੇ iphone4 ਲਈ ਸਾਰੀਹੱਦਾ ਪਾਰ ਕਰ ਦਿਤੀਆਂ।

ਦੱਸ ਦਈਏ ਕਿ ਸਾਲ ਪਹਿਲਾਂ ਜਦੋਂ iphone4 ਨਵਾਂ-ਨਵਾਂ ਆਇਆ ਸੀ ਉਦੋਂ ਇਸ ਨੂੰ ਖਰੀਦਣਾ ਬਹੁਤਾਂ ਲਈ ਜਨੂਨ ਸੀ ਅਤੇ ਬਹੁਤਾ ਦਾ ਸੁਪਨਾ।ਇਸ ਸੁਪਨੇ ਨੂੰ ਪੂਰਾ ਕਰਨ ਲਈ  ਲੋਕ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਸੀ। ਦੱਸ ਦਈਏ ਕਿ iphone4 ਲੈਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਚੀਨ ਦੇ ਇਕ 17 ਸਾਲ ਦੇ ਮੁੰਡੇ ਸ਼ਿਆਓ ਵਾਂਗ ਨੇ ਸਾਰੀਆਂ ਹੱਦਾ ਪਾਰ ਕਰ ਦਿਤੀਆਂ ਸੀ। ਸ਼ਿਆਓ ਗਰੀਬ ਸੀ, ਪਰ ਅਪਣੇ ਦੋਸਤਾਂ 'ਚ ਰੋਅਬ ਜਮਾਉਣ ਲਈ ਉਹ ਆਈਫੋਨ
ਖਰੀਦਣਾ ਚਾਹੁੰਦਾ ਸੀ।

ਇਸ ਲਈ ਇਸ ਮਹਿੰਗੇ ਫੋਨ ਨੂੰ ਖਰੀਦਣ ਲਈ ਉਸ ਨੇ ਅਪਣੀ ਕਿਡਨੀ ਵੇਚ ਦਿਤੀ ਸੀ। ਦੱਸ ਦਈਏ ਕਿ ਉਸ 17 ਸਾਲਾਂ ਦਾ ਸ਼ਿਆਓ ਵਾਂਗ ਅੱਜ 24 ਸਾਲਾਂ ਦਾ ਹੋ ਗਿਆ ਹੈ। ਖਬਰ ਇਹ ਨਹੀਂ ਹੈ ਕਿ ਉਸ ਨੇ ਉਦੋਂ ਇਸ ਦੀਵਨਗੀ ਦੇ ਚਲਦੇ ਕੀ ਕੀਤਾ ਸੀ। ਗੱਲ ਤਾਂ ਇਹ ਹੈ ਕਿ 7 ਸਾਲ ਬਾਅਦ ਉਸ ਦੇ ਨਾਲ ਕੀ ਹੋਇਆ ?  ਆਓ ਤੁਹਾਨੂੰ ਦੱਸਦੇ ਹਾਂ। ਕਰਕੇ ਉਹ ਲੋਕਾਂ ਨੂੰ ਇੰਪ੍ਰੇਸ ਕਰ ਸੱਕਦੇ ਹਨ। ਦੱਸ ਦਈਏ ਕਿ ਕਿਡਨੀ ਵੇਚਣ ਲਈ ਉਸ ਨੇ ਬਾਕਾਇਦ ਰਿਸਰਚ ਕੀਤੀ। ਫਿਰ ਉਸ ਨੇ ਇਕ ਹਸਪਤਾਲ ਲਭਿਆ ਜਿੱਥੇ ਇਸ ਤਰ੍ਹਾਂ ਦੀ ਸਰਜਰੀ ਕੀਤੀ ਜਾਂਦੀ ਸੀ।

ਉਸ ਨੂੰ ਦੱਸਿਆ ਗਿਆ ਕਿ ਉਸ ਨੂੰ ਇਕ ਕਿਡਨੀ ਲਈ 22000 ਯੁਆਨ ਭਾਵ ਕਰੀਬ 3200 ਡਾਲਰ ਮਿਲਣਗੇ। ਉਸ ਨੂੰ ਇਹ ਵੀ ਕਿਹਾ ਗਿਆ ਕਿ ਛੋਟਾ ਜਿਹਾ ਅਪਰੇਸ਼ਨ ਹੋਵੇਗਾ ਅਤੇ ਇਕ ਹਫ਼ਤੇ 'ਚ ਉਹ ਠੀਕ ਵੀ ਹੋ ਜਾਵੇਗਾ। ਸ਼ਿਆਓ ਨੂੰ ਪਤਾ ਸੀ ਕਿ ਉਸ ਦੇ ਮਾਤਾ-ਪਿਤਾ ਇਸ ਦੇ ਲਈ ਕਦੇ ਰਾਜ਼ੀ ਨਹੀਂ ਹੋਣਗੇ ਇਸ ਲਈ ਉਹ ਬਿਨਾਂ ਕਿਸੇ ਨੂੰ ਦੱਸੇ ਆਪਰੇਸ਼ਨ ਲਈ ਅਪਣੇ ਸ਼ਹਿਰ ਤੋਂ ਦੂੱਜੇ ਸ਼ਹਿਰ ਗਿਆ। ਉੱਥੇ ਪੁੱਜਣ 'ਤੇ ਪਤਾ ਚਲਿਆ ਕਿ ਉਸ ਹਸਪਤਾਲ 'ਚ ਗੈਰਕਾਨੂਨੀ ਤਰੀਕੇ ਨਾਲ ਇਹ ਕੰਮ ਹੁੰਦਾ ਸੀ।

ਪਰ ਫਿਰ ਵੀ ਉਸ ਨੂੰ ਕਿਡਨੀ ਬੇਚਣੀ ਹੀ ਸੀ। ਆਖ਼ਿਰਕਾਰ ਅਪਰੇਸ਼ਨ ਹੋਇਆ। ਜਿਸ ਹਸਪਤਾਲ 'ਚ ਆਪਰੇਸ਼ਨ ਹੋਇਆ ਉੱਥੇ ਹਾਇਜੀਨ 'ਤੇ ਕੋਈ ਧਿਆਨ ਨਹੀਂ ਦਿਤਾ ਗਿਆ ਸੀ ਇਸ ਲਈ ਸ਼ਿਆਓ ਦੇ ਜ਼ਖਮ 'ਚ ਇਨਫੈਕਸ਼ਨ ਹੋ ਗਿਆ। ਜੋ ਵਧਦਾ ਗਿਆ। ਜਦੋਂ ਸ਼ਿਆਓ ਦੀ ਤਬੀਅਤ ਬਹੁਤ ਜ਼ਿਆਦਾ ਖ਼ਰਾਬ ਹੋ ਗਈ ਉਦੋਂ ਮਾਤਾ-ਪਿਤਾ ਨੂੰ ਇਸ ਬਾਰੇ ਖਬਰ ਲੱਗੀ। ਮਾਤਾ-ਪਿਤਾ ਉਦੋਂ ਉਸ ਨੂੰ ਇਕ ਚੰਗੇ ਹਸਪਤਾਲ 'ਚ ਲੈ ਕੇ ਗਏ।

ਜਿੱਥੇ ਪਤਾ ਚਲਿਆ ਕਿ ਇੰਫੈਕਸ਼ਨ ਇੰਨਾ ਜ਼ਿਆਦਾ ਵੱਧ ਗਿਆ ਸੀ ਕਿ ਉਸਨੇ ਉਸਦੀ ਦੂਜੀ ਕਿਡਨੀ ਉੱਤੇ ਵੀ ਅਸਰ ਪਾਉਣਾ ਸ਼ੁਰੂ ਕਰ ਦਿਤਾ ਸੀ। ਇੰਨਾ ਹੀ ਨਹੀਂ ਸ਼ਿਆਓ ਉਸਦੇ ਬਾਅਦ ਬਿਸਤਰਾ ਵਲੋਂ ਨਹੀਂ ਉਠ ਸਕਿਆ। ਜ਼ਿਕਰਯੋਗ ਹੈ ਕਿ ਸ਼ਿਆਓ ਵਾਂਗ ਨੂੰ 7 ਸਾਲ ਹੋ ਚੁੱਕੇ ਹਨ। ਉਹ ਅਲੜ੍ਹ ਉਮਰ ਹੁਣ ਗੁਜ਼ਰ ਚੁੱਕੀ ਹੈ ਅਤੇ ਅੱਜ ਉਹ 24 ਸਾਲ ਦਾ ਜਵਾਨ ਸ਼ਿਆਓ ਆਪਣੇ ਲਏ ਉਸ ਫੈਸਲੇ ਨੂੰ ਕੋਸਦਾ ਹੋਵੇਗਾ।

ਜਿਸ ਕਰਕੇ ਉਸ ਦੀ ਜਿੰਦਗੀ 7 ਸਾਲ ਪਹਿਲਾਂ ਹੀ ਠਹਰੀ ਗਈ ਜਿਸ ਨੂੰ ਹੁਣ ਉਹ ਅਤੇ ਉਸ ਦੇ ਮਾਤਾ-ਪਿਤਾ ਢੋਅ ਰਹੇ ਹਨ ... ਸਿਰਫ਼ ਇਕ ਆਈਫੋਨ ਲਈ ਜੋ ਕਦੇ ਉਸ ਦੇ ਹਿੱਸੇ 'ਚ ਆਇਆ ਹੀ ਨਹੀਂ .