''ਇਸ ਨੂੰ ਚੇਤਾਵਨੀ ਨਹੀ ਬਲਕਿ ਧਮਕੀ ਸਮਝੋ'', ਨਵੇਂ ਸਾਲ ਦੇ ਪਹਿਲੇ ਹੀ ਦਿਨ ਇਸ ਦੇਸ਼ 'ਤੇ ਬਰਸੇ ਟਰੰਪ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕੀ ਦੂਤਾਵਾਸ ਦੇ ਬਾਹਰ ਇਰਾਨ ਸਮੱਰਥਕ ਕਰ ਰਹੇ ਹਨ ਪ੍ਰਦਰਸ਼ਨ

File Photo

ਨਵੀਂ ਦਿੱਲੀ : ਨਵੇਂ ਸਾਲ ਦੇ ਪਹਿਲੇ ਹੀ ਦਿਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਰਾਕ ਸਥਿਤ ਅਮਰੀਕੀ ਦੂਤਾਵਾਸ ਦੇ ਕਿਸੇ ਵੀ ਮੈਂਬਰ ਨੂੰ ਕੁੱਝ ਹੋਇਆ ਤਾਂ ਇਰਾਨ ਨੂੰ ਵੱਡੀ ਕੀਮਤ ਅਦਾ ਕਰਨੀ ਪਵੇਗੀ।

ਕੀ ਹੈ ਪੂਰਾ ਮਾਮਲਾ

ਦਰਅਸਲ ਇਰਾਕ ਸਥਿਤ ਅਮਰੀਕੀ ਦੂਤਾਵਾਸ ਦੇ ਬਾਹਰ ਇਰਾਨੀ ਸਮੱਰਥਕ ਵੱਡੀ ਗਿਣਤੀ ਵਿਚ ਪ੍ਰਦਰਸ਼ਨ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਦੂਤਾਵਾਸ 'ਤੇ ਪੱਥਰਬਾਜੀ ਕੀਤੀ ਅਤੇ ਕੰਧਾਂ 'ਤੇ ਵੀ ਚੜਨ ਦੀ ਕੋਸ਼ਿਸ਼ ਕੀਤੀ ਜਿਸ ਦੇ ਜਵਾਬ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਧਮਕੀ ਦਿੱਤੀ ਹੈ।

 


 

ਟਰੰਪ ਨੇ ਟਵੀਟ ਕਰਦੇ ਹੋਏ ਲਿਖਿਆ ਕਿ ''ਇਰਾਕ ਸਥਿਤ ਅਮਰੀਕੀ ਦੂਤਾਵਾਸ ਵਿਚ ਸਾਰੇ ਸੁਰੱਖਿਅਤ ਹਨ। ਸਾਡੇ ਬਹੁਤ ਸਾਰੇ ਲੜਾਕੂ ਜਵਾਨ ਸ਼ਾਨਦਾਰ ਤਕਨੀਕ ਨਾਲ ਉੱਥੇ ਮੌਜੂਦ ਹਨ। ਉਹ ਤੁਰੰਤ ਐਕਸ਼ਨ ਲੈਣ ਲਈ ਇਰਾਕ ਦੇ ਪ੍ਰਧਾਨਮੰਤਰੀ ਅਤੇ ਰਾਸ਼ਟਰਪਤੀ ਦਾ ਧੰਨਵਾਦ ਕਰਦੇ ਹਨ''।

ਟਰੰਪ ਨੇ ਅੱਗੇ ਲਿਖਿਆ ਕਿ ''ਜੇਕਰ ਅਮਰੀਕੀ ਦੂਤਾਵਾਸ ਦੇ ਮੈਂਬਰ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਹੋਇਆ ਤਾਂ ਤਾਂ ਇਰਾਨ ਨੂੰ ਇਸ ਦੀ ਬਹੁਤ ਵੱਡੀ ਕੀਮਤ ਅਦਾ ਕਰਨੀ ਪਵੇਗੀ। ਇਸ ਨੂੰ ਚੇਤਾਵਨੀ ਨਹੀਂ ਧਮਕੀ ਸਮਝੋ, ਹੈਪੀ ਨਿਊ ਈਅਰ''।

ਦੱਸ ਦਈਏ ਕਿ ਅਮਰੀਕੀ ਹਵਾਈ ਹਮਲੇ ਵਿਚ ਇਰਾਨ ਸਮੱਰਥਕ ਇਕ ਗੁੱਟ ਦੇ 28 ਲੋਕਾਂ ਦੀ ਮੌਤ ਹੀ ਗਈ ਸੀ। ਅਮਰੀਕਾ ਨੇ ਇਸ ਹਵਾਈ ਹਮਲਾ ਕਰਨ ਦਾ ਕਾਰਨ ਦੱਸਦੇ ਹੋਏ ਕਿਹਾ ਸੀ ਕਿ ਇਸ ਗੁੱਟ ਦਾ ਅਮਰੀਕੀ ਠੇਕੇਦਾਰ ਦੀ ਮੌਤ ਦੇ ਪਿੱਛੇ ਹੱਥ ਸੀ  ਜਿਸ ਤੋਂ ਬਾਅਦ ਲਗਾਤਾਰ ਇਰਾਕ ਦੇ ਬਗਦਾਦ ਸਥਿਤ ਅਮਰੀਕੀ ਦੂਤਾਵਾਸ ਦੇ ਬਾਹਰ ਇਰਾਨ ਸਮੱਰਥਕਾਂ ਨੇ ਹੱਲਾ ਬੋਲਿਆ ਹੋਇਆ ਹੌ।