ਨਵੇਂ ਸਾਲ ਮੌਕੇ ਟਰੰਪ ਦਾ ਅਮਰੀਕਾ ਜਾਣ ਵਾਲਿਆਂ ਨੂੰ ਵੱਡਾ ਝਟਕਾ, ਵਰਕ ਵੀਜ਼ਾ' ਤੇ ਪਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਕਿਰਤ ਬਾਜ਼ਾਰ ਤੇ ਅਮਰੀਕੀ ਭਾਈਚਾਰਿਆਂ ਦੀ ਸਿਹਤ ਉੱਤੇ ਕੋਰੋਨਾ ਦਾ ਅਸਰ ਚਿੰਤਾ ਦਾ ਵਿਸ਼ਾ ਹੈ।

Trump

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੇਂ ਸਾਲ 2021 'ਤੇ ਪ੍ਰਵਾਸੀ ਮਜ਼ਦੂਰਾਂ ਨੂੰ ਵੱਡਾ ਝਟਕਾ ਦਿੱਤਾ ਹੈ। ਟਰੰਪ ਨੇ ਪ੍ਰਵਾਸੀ ਮਜ਼ਦੂਰਾਂ ਦੇ ਵਰਕ ਵੀਜ਼ਾ' ਤੇ ਤਿੰਨ ਮਹੀਨਿਆਂ ਲਈ ਪਾਬੰਦੀਆਂ ਵਧਾ ਦਿੱਤੀਆਂ ਹਨ। ਹੁਣ ਇਹ ਪਾਬੰਦੀਆਂ 31 ਮਾਰਚ 2021 ਤੱਕ ਲਾਗੂ ਰਹਿਣਗੀਆਂ। ਬੀਤੇ ਦਿਨੀ ਰਾਸ਼ਟਰਪਤੀ ਟਰੰਪ ਨੇ ਇਕ ਆਦੇਸ਼ 'ਤੇ ਹਸਤਾਖਰ ਕੀਤੇ ਜੋ ਇਕ ਕੋਰੋਨਾਵਾਇਰਸ ਮਹਾਂਮਾਰੀ ਦੇ ਕਾਰਨ ਤਿੰਨ ਮਹੀਨਿਆਂ ਲਈ ਵਰਕ ਵੀਜ਼ਾ ਜਾਰੀ ਕਰਨ ਨੂੰ ਮੁਅੱਤਲ ਕਰ ਦਿੱਤਾ ਹੈ। 

ਟਰੰਪ ਦੇ ਐਲਾਨ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਕਿਰਤ ਬਾਜ਼ਾਰ ਤੇ ਅਮਰੀਕੀ ਭਾਈਚਾਰਿਆਂ ਦੀ ਸਿਹਤ ਉੱਤੇ ਕੋਰੋਨਾ ਦਾ ਅਸਰ ਚਿੰਤਾ ਦਾ ਵਿਸ਼ਾ ਹੈ। ਇਸ ਵਿੱਚ ਬੇਰੋਜ਼ਗਾਰੀ ਦੀ ਦਰ, ਸੂਬਿਆਂ ਵੱਲੋਂ ਲਾਗੂ ਕਾਰੋਬਾਰਾਂ ਉੱਤੇ ਮਹਾਮਾਰੀ ਨਾਲਾ ਸਬੰਧਤ ਪਾਬੰਦੀਆਂ ਤੇ ਪਿਛਲੇ ਵਰ੍ਹੇ ਜੂਨ ਮਹੀਨੇ ਤੋਂ ਵਾਇਰਸ ਦਾ ਜ਼ੋਰ ਵਧਣ ਦਾ ਹਵਾਲਾ ਦਿੱਤਾ ਗਿਆ ਹੈ।

ਅਮਰੀਕਾ ’ਚ ਕੰਮ ਕਰਨ ਲਈ ਵਿਦੇਸ਼ਾਂ ਵਿੱਚ ਲੋਕਾਂ ਵੱਲੋਂ ਵਰਤੇ ਜਾਣ ਵਾਲੇ ਕਈ ਅਸਥਾਈ ਵੀਜ਼ਿਆਂ ਉੱਤੇ ਵੀ ਰੋਕ ਲਾ ਦਿੱਤੀ ਹੈ। ਇਨ੍ਹਾਂ ਵਿੱਚ H-1B ਵੀਜ਼ਾ ਸ਼ਾਮਲ ਹੈ, ਜੋ ਤਕਨੀਕੀ ਖੇਤਰ ਵਿੱਚ ਹਰਮਨਪਿਆਰਾ ਹੈ। ਇਸ ਤੋਂ ਇਲਾਵਾ ਗ਼ੈਰ ਖੇਤੀ ਮੌਸਮੀ ਕਾਮਿਆਂ ਲਈ H-2B ਵੀਜ਼ਾ ਉੱਤੇ ਪਾਬੰਦੀ ਹੈ। ਸਭਿਆਚਾਰਕ ਆਦਾਨ–ਪ੍ਰਦਾਨ ਲਈ ਏਯੂ ਜੋੜਿਆਂ ਤੇ ਥੋੜ੍ਹ ਚਿਰੇ ਕਾਮਿਆਂ ਲਈ ਜਾਰੀ ਹੋਣ ਵਾਲਾ J-1 ਵੀਜ਼ਾ ਤੇ ਐੱਚ-1 ਬੀ ਤੇ ਐੱਚ-2ਬੀ ਵੀਜ਼ਾ ਧਾਰਕਾਂ ਦੇ ਜੀਵਨ-ਸਾਥੀ ਲਈ ਵੀ ਵੀਜ਼ਾ ਉੱਤੇ ਰੋਕ ਹੈ।