ਨੋਬਲ ਪੁਰਸਕਾਰ ਜੇਤੂ ਨੂੰ ਬੰਗਲਾਦੇਸ਼ ਦੀ ਅਦਾਲਤ ਨੇ ਸੁਣਾਈ ਕੈਦ ਦੀ ਸਜ਼ਾ, ਜਾਣੋ ਕੀ ਹੈ ਮਾਮਲਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਯੂਨਸ ਨੂੰ ਗ੍ਰਾਮੀਣ ਬੈਂਕ ਰਾਹੀਂ ਗਰੀਬੀ ਵਿਰੋਧੀ ਮੁਹਿੰਮ ਲਈ 2006 ’ਚ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ

Muhammad Yunus

ਢਾਕਾ: ਬੰਗਲਾਦੇਸ਼ ਦੇ ਨੋਬਲ ਪੁਰਸਕਾਰ ਜੇਤੂ ਅਰਥਸ਼ਾਸਤਰੀ ਮੁਹੰਮਦ ਯੂਨਸ ਨੂੰ ਸੋਮਵਾਰ ਨੂੰ ਇਕ ਅਦਾਲਤ ਨੇ ਕਿਰਤ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਯੂਨਸ ਦੇ ਸਮਰਥਕਾਂ ਨੇ ਇਸ ਘਟਨਾ ਨੂੰ ਰਾਜਨੀਤੀ ਤੋਂ ਪ੍ਰੇਰਿਤ ਦਸਿਆ ਹੈ। 

ਲੇਬਰ ਕੋਰਟ ਦੀ ਜੱਜ ਸ਼ੇਖ ਮਰੀਨਾ ਸੁਲਤਾਨਾ ਨੇ ਕਿਹਾ ਕਿ ਉਸ ਦੇ ਵਿਰੁਧ ਕਿਰਤ ਕਾਨੂੰਨਾਂ ਦੀ ਉਲੰਘਣਾ ਕਰਨ ਦਾ ਦੋਸ਼ ਸਾਬਤ ਹੋ ਗਿਆ ਹੈ। ਜੱਜ ਨੇ ਫੈਸਲਾ ਸੁਣਾਇਆ ਕਿ ਯੂਨਸ ਨੂੰ ਇਕ ਕਾਰੋਬਾਰੀ ਕੰਪਨੀ ਦੇ ਤਿੰਨ ਹੋਰ ਅਧਿਕਾਰੀਆਂ ਨੂੰ ਗ੍ਰਾਮੀਣ ਟੈਲੀਕਾਮ ਦੇ ਚੇਅਰਮੈਨ ਵਜੋਂ ਕਾਨੂੰਨ ਦੀ ਉਲੰਘਣਾ ਕਰਨ ਲਈ ਛੇ ਮਹੀਨੇ ਦੀ ਸਾਧਾਰਨ ਕੈਦ ਦੀ ਸਜ਼ਾ ਕੱਟਣੀ ਹੋਵੇਗੀ।

ਫੈਸਲਾ ਸੁਣਾਏ ਜਾਣ ਸਮੇਂ 83 ਸਾਲ ਦੇ ਯੂਨਸ ਅਦਾਲਤ ’ਚ ਮੌਜੂਦ ਸਨ। ਜੱਜ ਨੇ ਦੋਹਾਂ ’ਤੇ 25-25 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਅਤੇ ਕਿਹਾ ਕਿ ਅਜਿਹਾ ਨਾ ਕਰਨ ’ਤੇ ਉਨ੍ਹਾਂ ਨੂੰ 10 ਦਿਨ ਹੋਰ ਜੇਲ੍ਹ ’ਚ ਕੱਟਣੇ ਪੈਣਗੇ। ‘ਬੰਗਲਾਦੇਸ਼ੀ ਟਕਾ’ ਬੰਗਲਾਦੇਸ਼ ਦੀ ਮੁਦਰਾ ਹੈ। 

ਫੈਸਲੇ ਤੋਂ ਤੁਰਤ ਬਾਅਦ ਯੂਨਸ ਅਤੇ ਤਿੰਨ ਹੋਰਾਂ ਨੇ ਜ਼ਮਾਨਤ ਲਈ ਅਰਜ਼ੀ ਦਿਤੀ ਸੀ। ਜੱਜ ਨੇ ਉਸ ਨੂੰ 5,000 ਰੁਪਏ ਦੇ ਬਾਂਡ ਦੇ ਬਦਲੇ ਇਕ ਮਹੀਨੇ ਦੀ ਜ਼ਮਾਨਤ ਦੇ ਦਿਤੀ। ਕਾਨੂੰਨ ਦੇ ਤਹਿਤ ਯੂਨਸ ਅਤੇ ਤਿੰਨ ਹੋਰ ਇਸ ਫੈਸਲੇ ਵਿਰੁਧ ਹਾਈ ਕੋਰਟ ’ਚ ਅਪੀਲ ਕਰ ਸਕਦੇ ਹਨ। 

ਯੂਨਸ ਨੂੰ ਗ੍ਰਾਮੀਣ ਬੈਂਕ ਰਾਹੀਂ ਗਰੀਬੀ ਵਿਰੋਧੀ ਮੁਹਿੰਮ ਲਈ 2006 ’ਚ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਸਰਕਾਰ ਨਾਲ ਉਨ੍ਹਾਂ ਦਾ ਵਿਵਾਦ ਅਣਜਾਣ ਕਾਰਨਾਂ ਕਰ ਕੇ ਜਾਰੀ ਹੈ। ਹਸੀਨਾ ਦੇ 2008 ’ਚ ਸੱਤਾ ’ਚ ਆਉਣ ਤੋਂ ਬਾਅਦ ਅਧਿਕਾਰੀਆਂ ਨੇ ਯੂਨਿਸ ਵਿਰੁਧ ਕਈ ਜਾਂਚਾਂ ਸ਼ੁਰੂ ਕੀਤੀਆਂ ਸਨ। 

ਉਨ੍ਹਾਂ ਦੇ ਸਮਰਥਕਾਂ ਨੇ ਇਸ ਫੈਸਲੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਦਸਿਆ ਹੈ।