ਅਮਰੀਕਾ ਨੇ ਸੋਮਾਲਿਆ 'ਚ 24 ਅਲ-ਸ਼ਬਾਬ ਅਤਿਵਾਦੀ ਢੇਰ
ਅਮਰੀਕੀ ਫੌਜ ਨੇ ਸੋਮਾਲਿਆ ਵਿਚ ਅਤਿਵਾਦੀਆਂ ਦੇ ਟਿਕਾਣੇਆਂ 'ਤੇ ਕੀਤੇ ਹਵਾਈ ਹਮਲੇ ਵਿਚ ਕਰੀਬ 24 ਅਲ-ਸ਼ਬਾਬ ਅਤਿਵਾਦੀਆਂ ਨੂੰ ਮਾਰ ਗਿਰਾਇਆ। ਸਮਾਚਾਰ
ਵਾਸ਼ਿੰਗਟਨ: ਅਮਰੀਕੀ ਫੌਜ ਨੇ ਸੋਮਾਲਿਆ ਵਿਚ ਅਤਿਵਾਦੀਆਂ ਦੇ ਟਿਕਾਣੇਆਂ 'ਤੇ ਕੀਤੇ ਹਵਾਈ ਹਮਲੇ ਵਿਚ ਕਰੀਬ 24 ਅਲ-ਸ਼ਬਾਬ ਅਤਿਵਾਦੀਆਂ ਨੂੰ ਮਾਰ ਗਿਰਾਇਆ। ਸਮਾਚਾਰ ਏਜੰਸੀ ਮੁਤਾਬਕ, ਅਮਰੀਕੀ ਅਫਰੀਕਾ ਕਮਾਂਡ ਨੇ ਵੀਰਵਾਰ ਨੂੰ ਕਿਹਾ ਕਿ ਹਵਾਈ ਹਮਲੇ ਹੀਰਾਨ ਦੇ ਸ਼ੀਬੇਲੇ ਦੇ ਖੇਤਰ ਵਿਚ ਹੋਇਆ।
ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਸੋਮਾਲਿਆ ਫੌਜ ਨੂੰ ਸਮਰਥਨ ਦੇਣ ਦੀ ਇਕ ਵੱਡੇ ਕੋਸ਼ਿਸ਼ ਦਾ ਹਿੱਸਾ ਹੈ ਜੋ ਇੱਥੇ ਅਤਿਵਾਦੀ ਨੈੱਟਵਰਕ ਅਤੇ ਖੇਤਰ 'ਚ ਉਸ ਦੇ ਲੜਾਕਿਆਂ ਦੇ ਅੰਦਰ ਦੀਆਂ ਕੋਸ਼ਸ਼ਾਂ 'ਤੇ ਦਬਾਅ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਅਫਰੀਕਾਮ ਦੇ ਆਪਰੇਸ਼ਨ ਨਿਦੇਸ਼ਕ ਗਰੇਗ ਆਲਸੋਨ ਨੇ ਇਕ ਬਿਆਨ 'ਚ ਕਿਹਾ ਕਿ “ਇਹ ਹਮਲਾ ਸਾਡੀ ਰਣਨੀਤੀ ਦਾ ਹਿੱਸਾ ਹੈ। ਇਨ੍ਹਾਂ ਹਮਲਿਆਂ ਨਾਲ ਸੋਮਾਲਿਆ ਅਤੇ ਇਸ ਖੇਤਰ ਦੀ ਸ਼ਾਂਤੀ ਭੰਗ ਕਰਨ ਵਾਲੇ ਕੌਮਾਂਤਰੀ ਅਤਿਵਾਦਿਆਂ ਦੇ ਖਿਲਾਫ ਲੜਾਈ ਵਿਚ ਅੱਗੇ ਵੱਧਣ ਵਿਚ ਸਾਡੇ ਸਾਥੀਆਂ ਨੂੰ ਮਦਦ ਮਿਲਦੀ ਹੈ।